ਬ੍ਰਿਟਿਸ਼ ਕੋਲੰਬੀਆ : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦੋਵਾਲ ਦੀ ਨੌਜਵਾਨ ਕੁੜੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਚ ਹੱਤਿਆ ਕਰ ਦਿੱਤੀ ਗਈ। ਇਹ ਲੜਕੀ
ਸਕਿਓਰਿਟੀ ਗਾਰਡ ਵਜੋਂ ਡਿਊਟੀ ਦੇ ਰਹੀ ਸੀ ਅਤੇ ਇਕ ਸਿਰਫਿਰੇ ਨੌਜਵਾਨ ਨੇ ਇਸ ਲੜਕੀ ‘ਤੇ ਰਾਡ ਨਾਲ ਹਮਲਾ ਕਰ ਦਿੱਤਾ ਸੀ। ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਕੈਨੇਡਾ ਪਹੁੰਚੀ ਸੀ ਅਤੇ ਪੀਆਰ ਮਿਲਣ ਤੋਂ ਇਹ ਇਕ ਕੰਪਨੀ ਵਿਚ ਨੌਕਰੀ ਕਰਦੀ ਸੀ। ਜ਼ਿਕਰਯੋਗ ਹੈ ਕਿ ਹਰਮਨਦੀਪ ਕੌਰ ਵੈਨਕੂਵਰ ਦੇ ਕਾਲਜ ਵਿਚ ਪੜ੍ਹਾਈ ਕਰਨ ਮਗਰੋਂ ਕਲੋਨਾ ਚਲੀ ਗਈ ਸੀ। ਉਹ ਸਟੋਰ ਵਿਚ ਕੈਸ਼ੀਅਰ ਵਜੋਂ ਕੰਮ ਕਰਦੀ ਸੀ ਤੇ ਖਾਲੀ ਦਿਨਾਂ ਵਿੱਚ ਸਕਿਓਰਿਟੀ ਗਾਰਡ ਵਜੋਂ ਡਿਊਟੀ ਨਿਭਾ ਲੈਂਦੀ ਸੀ। ਪੁਲਿਸ ਮੁਤਾਬਕਕਾਤਲ ਵਿਅਕਤੀ ਯੂਨੀਵਰਸਿਟੀ ਵਿਚ ਮੁਲਾਜ਼ਮ ਹੈ ਤੇ ਮਾਨਸਿਕ ਰੋਗੀ ਹੈ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਪੂਰਥਲਾ ਦੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ‘ਚ ਹੱਤਿਆ
RELATED ARTICLES

