Breaking News
Home / ਨਜ਼ਰੀਆ / ਕੌਰੀਡੋਰ

ਕੌਰੀਡੋਰ

ਡਾ. ਰਾਜੇਸ਼ ਕੇ ਪੱਲਣ
”ਕੱਲ੍ਹ, ਮੌਸਮ ਬਹੁਤ ਖਰਾਬ ਹੋਣ ਵਾਲਾ ਹੈ ਅਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਸ਼ਹਿਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਹੌਲੀ ਕਰ ਦੇਣਗੀਆਂ। ਬਿਹਤਰ ਹੈ, ਤੁਸੀਂ ਘਰ ਹੀ ਰਹੋ”, ਆਤਮਜੀਤ ਨੇ ਆਪਣੇ ਪਿਤਾ ਕੁਦਰਤਦੀਪ ਨੂੰ ਕਿਹਾ।
ਕੁਦਰਤਦੀਪ ਨੇ ਕਿਹਾ, ”ਮੈਂ ਬਾਹਰ ਨਹੀਂ ਜਾਵਾਂਗਾ। ਮੈਂ ਤਾਂ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਮੰਡੀ ਚਿਸ਼ਤੀਆਂ ਵਿੱਚ ਹਰ ਰੋਜ਼ ਕਈ ਤੂਫ਼ਾਨ ਵੇਖੇ ਹਨ।
”ਕੀ ਉੱਥੇ ਹਰ ਰੋਜ਼ ਤੂਫ਼ਾਨ ਆਉਂਦੇ ਸਨ?”
”ਹਾਂ, ਹਰ ਰੋਜ਼ ਚੱਕਰਵਾਤੀ ਹਵਾਵਾਂ ਚੱਲਦੀਆਂ ਸਨ ਅਤੇ ਜ਼ੋਰਦਾਰ ਵਗਦੀਆਂ ਸਨ। ਮੇਰੇ ਭਰਾ ਦੀ ਉੱਥੇ ਟੇਲਰਿੰਗ ਦੀ ਦੁਕਾਨ ਸੀ ਅਤੇ ਮੈਂ ਆਪਣੇ ਸਕੂਲ ਦੇ ਸਮੇਂ ਤੋਂ ਬਾਅਦ ਉਸਦੀ ਮਦਦ ਕਰਦਾ ਸੀ। ਮੇਰੀਆਂ ਅੱਖਾਂ ਤੇਜ਼ ਵਗਦੀਆਂ ਹਵਾਵਾਂ ਵਿਚ ਰੇਤਾ ਨਾਲ ਭਰ ਜਾਂਦੀਆਂ ਸਨ।” ਕੁਦਰਤਦੀਪ ਨੇ ਕਿਹਾ।
”ਪਿਤਾ ਜੀ, ਤੁਸੀਂ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਮੇਰੇ ਦਾਦਾ ਜੀ ਕੋਲ ਇਕ ਘੋੜਾ ਹੁੰਦਾ ਸੀ। ਕੀ ਤੁਸੀਂ ਘੋੜੇ ‘ਤੇ ਸਵਾਰੀ ਕੀਤੀ ਸੀ? ਮੈਨੂੰ ਘੋੜੇ ਬਹੁਤ ਪਸੰਦ ਆ।”
”ਮੇਰੇ ਪਿਤਾ ਨੇ ਸਾਨੂੰ ਘੋੜੇ ‘ਤੇ ਸਵਾਰੀ ਨਹੀਂ ਕਰਨ ਦਿੱਤੀ। ਉਹ ਘੋੜੇ ਨੂੰ ਕੱਪੜਿਆਂ ਦੀਆਂ ਗੰਢਾਂ ਨਾਲ ਲੱਦਦੇ ਸੀ ਅਤੇ ਵੇਚਣ ਲਈ ਲਾਗਲੇ ਪਿੰਡਾਂ ਵਿੱਚ ਜਾਂਦੇ ਸੀ।
”ਮੇਰਾ ਕੰਮ ਤਾਂ ਘੋੜੇ ਲਈ ਚਾਰਾ ਲਿਆਉਣਾ ਹੁੰਦਾ ਸੀ। ਸਾਡੇ ਉਸ ਲਾਡਲੇ ਘੋੜੇ ਨੇ ਮੇਰੇ ਪਿਤਾ ਦੀ ਬਹੁਤ ਮਦਦ ਕੀਤੀ। ਮੈਂ ਉਸ ਨੂੰ ਖੂਹ ‘ਤੇ ਲੈ ਜਾਂਦਾ ਸੀ ਅਤੇ ਪਾਣੀ ਵੀ ਪਿਲਾਉਂਦਾ ਸੀ। ਸ਼ਾਮ ਨੂੰ ਮੈਂ ਉਸ ਦੀ ਪਿੱਠ ਤੋਂ ਭਾਰੀ ਕਾਠੀ ਲਾਹ ਦਿੰਦਾ ਸੀ। ਮੈਂ ਉਸ ਦੀ ਪਿੱਠ ‘ਤੇ ਸਰ੍ਹੋਂ ਦੇ ਤੇਲ ਦੀ ਮਾਲਸ਼ ਵੀ ਕਰਦਾ ਹੁੰਦਾ ਸੀ। ਅਸੀਂ ਉਸਦਾ ਨਾਮ ਗਾਮਾ ਰੱਖਿਆ ਹੋਇਆ ਸੀ।” ਕੁਦਰਤਦੀਪ ਨੇ ਕਿਹਾ।
”ਕੀ ਉਹ ਆਪਣੇ ਨਾਮ ਦੇ ਨਾਲ ਸੱਦਣ ਦਾ ਜਵਾਬ ਦਿੰਦਾ ਹੁੰਦਾ ਸੀ?”
”ਬਿਲਕੁਲ! ਸਾਡਾ ਘੋੜਾ ਬਹੁਤ ਸਿਆਣਾ ਸੀ। ਜਦੋਂ ਉਸਨੇ ਮੇਰੇ ਪਿਤਾ ਦੀ ਆਵਾਜ਼ ਸੁਨਣੀ ਅਤੇ ਜਦੋਂ ਮੇਰੇ ਪਿਤਾ ਉਸਦੇ ਨੇੜੇ ਜਾਂਦੇ ਤਾਂ ਗਾਮਾ ਅਪਣੀ ਗਰਦਨ ਨੂੰ ਝੁਕਾ ਦਿੰਦਾ ਸੀ ਜਿਵੇਂ ਕਿ ਉਹ ਮੇਰੇ ਪਿਤਾ ਨੂੰ ਮੱਥਾ ਟੇਕਦਾ ਹੋਵੇ!”
”ਗਾਮੇ ਦਾ ਰੰਗ ਕੀ ਸੀ?”
”ਚਿੱਟਾ। ਮੇਰੇ ਪਿਤਾ ਜੀ ਨੇ ਗਾਮੇ ਦੇ ਗਲ ਵਿਚ ਅਤੇ ਉਸਦੇ ਗਿੱਟਿਆਂ ਵਿਚ ਘੁੰਗਰੂ ਪਾਏ ਹੋਏ ਸੀ।
”ਕੀ ਉਹ ਤੁਹਾਨੂੰ ਵੀ ਪਛਾਣਦਾ ਸੀ?”
”ਹਾਂ। ਦਸੰਬਰ ਦੀ ਸ਼ਾਮ ਨੂੰ, ਮੈਂ ਆਪਣੇ ਦੋਸਤ, ਬਸ਼ਾਰਤ ਦੇ ਘਰ ਉਸਦੇ ਨਾਲ ਸਕੂਲ ਦਾ ਕੰਮ ਕਰਨ ਗਿਆ ਸੀ ਤਾਂ ਮੈਨੂੰ ਉੱਥੇ ਉਸਦੀ ਭੈਣ ਸ਼ਗੁਫਤਾ ਨਾਲ ਗਲ ਕਰਦਿਆਂ ਦੇਰ ਹੋ ਗਈ। ਉਹ ਇੱਕ ਸਿਆਹ ਹਨੇਰੀ, ਠੰਡੀ, ਸਰਦੀਆਂ ਦੀ ਰਾਤ ਸੀ। ਜਿਵੇਂ ਹੀ ਮੈਂ ਘੁੰਗਰਾਂ ਦੀ ਆਵਾਜ਼ ਸੁਣੀ, ਮੈਂ ਅੰਦਾਜ਼ਾ ਲਗਾ ਲਿਆ ਕਿ ਇਹ ਗਾਮਾ ਹੋਣਾਂ। ਉਹ ਮੈਨੂੰ ਵਾਪਸ ਲੈਣ ਆਇਆ ਸੀ। ਉਸਨੇ ਅਪਣੀ ਲੱਤ ਜ਼ਮੀਨ ‘ਤੇ ਮਾਰਦੇ ਹੋਏ ਘੁੰਗਰੂਆਂ ਨਾਲ ਮੈਨੂੰ ਆਵਾਜ਼ ਲਗਾਈ।”
”ਅਗਲੀ ਸਵੇਰ, ਮੈਂ ਆਮ ਵਾਂਗ ਬਸ਼ਾਰਤ ਦੇ ਘਰ ਚੱਲ ਪਿਆ, ਅਸੀਂ ਹਰ ਰੋਜ਼ ਇਕੱਠੇ ਪੈਦਲ ਸਕੂਲ ਜਾਂਦੇ ਸੀ। ਕਿਸੇ ਵੀ ਗੇਂਦ ਵਰਗੀ ਚੀਜ਼ ਨੂੰ ਪੈਰ ਮਾਰਦੇ ਹੋਏ ਰਸਤੇ ਵਿੱਚ ਉਸ ਨਾਲ ਖੇਡਦੇ ਹੁੰਦੇ ਸੀ। ਜਿਵੇਂ ਹੀ ਮੈਂ ਉਸ ਦਿਨ ਉਸਦੇ ਘਰ ਪਹੁੰਚਿਆ, ਉਸਦੀ ਭੈਣ, ਸ਼ਗੁਫਤਾ, ਅੱਖਾਂ ਵਿੱਚ ਹੰਝੂ ਭਰੇ ਹੋਏ ਬਾਹਰ ਆਈ ਅਤੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਨੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਕਰਨ ਤੋਂ ਮਨ੍ਹ ਕਰ ਦਿੱਤਾ ਹੈਗਾ।”
”ਪਰ, ਏਦਾਂ ਅਚਾਨਕ ਕਿਉਂ?” ਮੈ ਸ਼ਗੁਫਤਾ ਨੂੰ ਪੁੱਛਿਆ।
”ਮੈਨੂੰ ਹੁਣ ਨੀਂਦ ਆ ਰਹੀ ਆ। ਬਾਕੀ ਫੇਰ ਸਹੀ।”, ਕੁਦਰਤਦੀਪ ਨੇ ਓਬਾਸੀ ਲੈਂਦੇ ਹੋਏ ਕਿਹਾ।
ਉਹ ਤੂਫਾਨੀ ਰਾਤ ਸੀ ਅਤੇ ਮੇਰੇ ਪਿਤਾ ਨੇ ਆਪਣੇ ਸੌਣ ਵਾਲੇ ਕਮਰੇ ਦੇ ਨੇੜੇ ਵਿਹੜੇ ਵਿੱਚ ਅੰਬ ਦੇ ਦਰੱਖਤ ਦੇ ਪੱਤਿਆਂ ਦੀ ਲੋਰੀ ਸੁਣੀ ਅਤੇ ਜਲਦੀ ਹੀ, ਉਨ੍ਹਾਂ ਨੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ।
”ਮੇਰਾ ਵੱਡਾ ਭਰਾ ਜਲਦੀ-ਜਲਦੀ ਆਉਂਦਾ ਹੈ ਅਤੇ ਮੈਨੂੰ ਉੱਚੀ ਉੱਚੀ ਝਿੜਕੇ ਮਾਰਨ ਲਗ ਜਾਂਦਾ। ਉਹ ਮੈਨੂੰ ਜਲਦੀ ਕਰਨ ਲਈ ਕਹਿੰਦਾ ਕਿਉਂਕਿ ਅੰਬਾਲਾ ਜਾਣ ਵਾਲੀ ਆਖਰੀ ਰੇਲ ਗੱਡੀ ਆਈ ਹੋਈ ਆ। ਮੈਂ ਉਸਨੂੰ ਇੰਤਜ਼ਾਰ ਕਰਨ ਲਈ ਕਹਿੰਦਾ ਹਾਂ ਕਿਉਂਕਿ ਮੇਰੀਆਂ ਕਿਤਾਬਾਂ ਛੱਤ ਉੱਪਰ ਪਈਆਂ ਹੋਈਆਂ ਹਨ ਅਤੇ ਮੈਂ ਅਜੇ ਗਾਮੇ ਨੂੰ ਵੀ ਚਾਰਾ ਵੀ ਖੁਆਉਣਾ। ਮੇਰਾ ਭਰਾ ਮੈਨੂੰ ਹੋਰ ਝਿੜਕਦਾ। ਉਹ ਮੈਨੂੰ ਰੇਲਵੇ ਸਟੇਸ਼ਨ ਵੱਲ ਭੱਜਣ ਲਈ ਕਹਿੰਦਾ। ਕੁਝ ਫਸੇ ਹੋਏ ਮੁਸਾਫ਼ਰ ਇੱਕ ਦੂਜੇ ਨਾਲ ਘੁਸਰ-ਮੁਸਰ ਕਰ ਰਹ। ਜਿਵੇਂ ਹੀ ਅਸੀਂ ਰੇਲਗੱਡੀ ‘ਤੇ ਚੜ੍ਹਨ ਲਈ ਆਪਣੇ ਆਪ ਨੂੰ ਜਲਦੀ ਤਿਆਰ ਕਰਦੇ ਹਾਂ, ਸ਼ਗੁਫਤਾ ਕੁਝ ਭੋਜਨ ਲੈ ਕੇ ਆਉਂਦੀ। ਬਸ਼ਾਰਤ ਨੇ ਮੈਨੂੰ ਇੱਕ ਐਟਲਸ ਦਾ ਤੋਹਫਾ ਦੇ ਦਿੱਤਾ। ਰੇਲਗੱਡੀ ਦੇ ਚੱਲਣ ਤੋਂ ਪਹਿਲਾਂ, ਮੇਰਾ ਭਰਾ ਮੈਨੂੰ ਉਸ ਰੁਪਏ ਬਾਰੇ ਪੁੱਛਦਾ ਜੋ ਉਸਨੇ ਪਿਛਲੀ ਰਾਤ ਸਿਰਹਾਣੇ ਦੇ ਗਿਲਾਫ਼ ਵਿਚ ਰੱਖਣ ਲਈ ਦਿੱਤੇ। ਮੈਂ ਉਸਨੂੰ ਦੱਸਿਆ ਕਿ ਮੈਂ ਕਾਹਲੀ ਵਿਚ ਉਹਨਾਂ ਨੂੰ ਜੇਬ ਵਿੱਚ ਪਾਉਣਾ ਭੁੱਲ ਗਿਆ। ਫੇਰ ਵੀ ਉਹ ਲਗਾਤਾਰ ਮੈਨੂੰ ਗਲਤ ਅੰਦਾਜ਼ ਨਜ਼ਰਾਂ ਨਾਲ ਘੂਰ ਰਿਹਾ। ਮੇਰੇ ਭਰਾ ਦੀ ਗੱਲਬਾਤ ਸੁਣ ਕੇ, ਸ਼ਗੁਫਤਾ ਮੈਨੂੰ ਟਿਕਟਾਂ ਖਰੀਦਣ ਲਈ ਕੁਝ ਰੁਪਏ ਦਿੰਦੀ। ਅਗਲੇ ਸਟੇਸ਼ਨ ‘ਤੇ, ਕਾਲੇ ਸਕਾਰਫ਼ ਵਾਲੇ ਨੌਜਵਾਨਾਂ ਦਾ ਇੱਕ ਸਮੂਹ ਸਾਡੇ ਕੰਪਾਰਟਮੈਂਟ ਵਿੱਚ ਦਾਖਲ ਹੁੰਦਾ ਅਤੇ ਮੇਰੇ ਲੰਬੇ ਭਰਾ ਨੂੰ ਆਪਣੇ ਛੋਟੇ ਖੰਜਰ ਨਾਲ ਮਾਰ ਦਿੰਦੈ। ਮੈਂ ਆਪਣੇ ਆਪ ਨੂੰ ਨੱਠ ਕੇ ਟਾਇਲਟ ਵਿਚ ਛੁਪਾਉਂਦਾ ਹਾਂ। ਟਾਇਲਟ ਦੇ ਬਾਹਰ ਖਵਕਦੇ ਹੋਏ ਖੰਜਰਾਂ ਨਾਲ ਗਾਲ੍ਹਾਂ ਦੀਆਂ ਲਲਕਾਰਾਂ ਸੁਣਦਾਂ। ਇੱਕ ਗਿੱਠਾ ਨੌਜਵਾਨ ਆਪਣੇ ਹੱਥਾਂ ਵਿੱਚ ਦੋ ਜੰਗਾਲਦਾਰ ਖੰਜਰਾਂ ਨੂੰ ਲੈ ਕੇ ਮੈਨੂੰ ਟਾਇਲਟ ਦਾ ਦਰਵਾਜ਼ਾ ਖੋਲ੍ਹਣ ਲਈ ਜੌ ਨਾਲ ਕਹਿੰਦਾ।”
ਕੁਦਰਤਦੀਪ ਨੇ ਅੱਧੀ ਰਾਤ ਨੂੰ ਅਚਾਨਕ ਕੰਬਲ ਨੂੰ ਵਗਾਹ ਮਾਰਿਆ। ਇਹ ਸਭ ਕੁਝ ਯਾਦ ਕਰਦਿਆਂ ਉਸਨੂੰ ਬਹੁਤ ਜ਼ਿਆਦਾ ਪਸੀਨਾ ਨਿਰੰਤਰ ਆ ਰਿਹਾ ਸੀ। ਉਸਨੇ ਕਿਸੇ ਨੂੰ ਪਰੇਸ਼ਾਨ ਕਰਨਾ ਮਨਾਸਬ ਨਹੀਂ ਸਮਝਿਆ। ਕਿਉਂਕਿ ਸਾਰੇ ਜਣੇਂ ਖਰਾਬ ਮੌਸਮ ਵਿੱਚ ਦਿਨ ਦੀ ਘਾਲਣਾਂ ਤੋਂ ਬਾਅਦ ਸੁੱਤੇ ਪਏ ਸਨ। ਚਾਹ ਪੀ ਕੇ ਉਹ ਆਪਣੀ ਸਵੇਰ ਦੀ ਸੈਰ ਲਈ ਨਿੱਕਲ ਪਿਆ। ਰਸਤੇ ਵਿੱਚ ਅਖਬਾਰ ਵਿਕਰੇਤਾ ਨੇ ਉਸਦੇ ਸਾਈਕਲ ਦੀ ਘੰਟੀ ਵਜਾ ਕੇ ਉਸਨੂੰ ਅਖਬਾਰ ਦੇ ਦਿੱਤੀ।
ਕੁਦਰਤਦੀਪ ਅਖਬਾਰ ਘਰ ਲੈ ਆਇਆ, ਨਹਾ-ਧੋ ਕੇ ਨਾਸ਼ਤੇ ਦੇ ਨਾਲੋ-ਨਾਲ ਅਖਬਾਰ ਪੜ੍ਹਨ ਲੱਗਾ। ਪਾਕਿਸਤਾਨ ਦੀ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇਣ ਵਾਲੇ ਕਾਰੀਡੋਰ ਨੂੰ ਖੋਲ੍ਹਣ ਬਾਰੇ ਮੁੱਖ ਖਬਰ ਪੜ੍ਹ ਕੇ ਉਹ ਬਹੁਤ ਖੁਸ਼ ਹੋਇਆ।
ਜਦੋਂ ਉਸ ਦਾ ਪਾਇਲਟ ਪੁੱਤਰ ਆਤਮਜੀਤ ਵਾਪਸ ਆਇਆ, ਤਾਂ ਕੁਦਰਤਦੀਪ ਨੇ ਆਪਣੇ ਹਾਲ ਹੀ ਵਿੱਚ ਸੇਵਾਮੁਕਤ ਹੋਏ ਦੋਸਤ ਨਾਲ ਪਾਕਿਸਤਾਨ ਜਾਣ ਅਤੇ ਉੱਥੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਆਪਣੀ ਯੋਜਨਾ ਬਾਰੇ ਚਰਚਾ ਕੀਤੀ। ਨਾਲ ਹੀ ਉਸਨੇ ਆਤਮਜੀਤ ਨੂੰ ਉਸ ਪਿੰਡ ਵਿੱਚ ਆਪਣੇ ਜੱਦੀ ਘਰ ਵਿੱਚ ਫ਼ੇਰੀ ਪਾਣ ਦੀ ਆਪਣੀ ਇੱਛਾ ਦਰਸਾਈ।
ਆਤਮਜੀਤ ਨੇ ਆਪਣੇ ਬਜ਼ੁਰਗ ਪਿਤਾ ਦੇ ਪਾਕਿਸਤਾਨ ਵਿੱਚ ਜਾਣ ਲਈ ਸਾਰਾ ਪ੍ਰਬੰਧ ਕਰ ਦਿੱਤਾ ਅਤੇ ਇੱਕ ਪੰਦਰਵਾੜੇ ਬਾਅਦ ਉਸਨੂੰ ਗਲਿਆਰੇ ਦੇ ਟਰਮੀਨਲ ‘ਤੇ ਵਿਦਾ ਕੀਤਾ।
ਸਿਰਫ਼ ਅਤੇ ਸਿਰਫ਼ ਚਾਰ ਕਿਲੋਮੀਟਰ ਦੀ ਦੂਰੀ ‘ਤੇ, ਕੁਦਰਤਦੀਪ ਨੇ ਆਪਣੀ ਇੱਛਾ ਪੂਰੀ ਹੋਣ ਦੀ ਚੋਖੀ ਤਸੱਲੀ ਮਹਿਸੂਸ ਕੀਤੀ — ਆਪਣੇ ਪਿੰਡ ਦਾ ਦੌਰਾ ਕਰਨਾ ਅਤੇ ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ ਦੇ ਅੰਤਿਮ ਵਿਸ਼ਰਾਮ ਸਥਾਨ, ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਾ।
ਉਥੇ ਲੋਕਾਂ ਨੇ ਸ਼ਰਧਾਲੂਆਂ ਦੇ ਪੂਰੇ ਜੱਥੇ ਦਾ ਸੁਆਗਤ ਕੀਤਾ ਅਤੇ ਸੁਗੰਧਿਤ ਫੁੱਲਾਂ ਦੇ ਹਾਰ ਪਾਏ। ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਿਆ। ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਚੂਨਾ ਮੰਡੀ, ਲਾਹੌਰ, ਕਿਲਾ ਲਾਹੌਰ ਅਤੇ ਡੇਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਲਗਜ਼ਰੀ ਬੱਸਾਂ ਦੇ ਫਲੀਟ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ ਸੀ।
ਕੁਦਰਤਦੀਪ ਪਾਕਿਸਤਾਨ ਵਤਨ ਦੇ ਵਸਨੀਕਾਂ ਦੇ ਉਤਸ਼ਾਹ, ਪਿਆਰ ਅਤੇ ਕੋਮਲਤਾ ਨੂੰ ਦੇਖ ਕੇ ਖੁਸ਼ ਹੋਇਆ। ਵੱਖ-ਵੱਖ ਥਾਵਾਂ ‘ਤੇ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਫੋਟੋ ਖਿਚਵਾਉਣਾ ਪਸੰਦ ਕੀਤਾ ਅਤੇ ਮੀਡੀਆ ਵਾਲਿਆਂ ਨੇ ਉਸ ਤੋਂ ਅਜੋਕੇ ਭਾਰਤ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਨੇ ਕਈ ਖੇਤਰਾਂ ਵਿੱਚ ਤਰੱਕੀ ਤਾਂ ਕਰ ਲਈ ਆ ਪਰ ਲੋਕ ਚੈਨ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ ਕਿਉਂਕਿ ਤਕਰੀਬਨ ਹਰ ਰੋਜ਼ ਨਸਲੀ ਫ਼ਸਾਦ ਔਰ ਹੋਰ ਵਿਤਕਰੇ ਹੁੰਦੇ ਰਹਿੰਦੇ ਆ। ਵੈਸੇ ਇਸ ਨੂੰ ਹੁਣ ਨਿਊ ਨਾਰਮਲ ਹੀ ਦੱਸਿਆ ਜਾਂਦਾ ਹੈਗਾ।
ਡੇਰਾ ਸੱਚਾ ਸੌਦਾ ਦਾ ਦੌਰਾ ਕਰਦੇ ਹੋਏ, ਉਸਨੇ ਉਥੇ ਆਪਣਾ ਠਹਿਰਾਅ ਦੋ ਰਾਤਾਂ ਹੋਰ ਵਧਾਉਣ ਦਾ ਫੈਸਲਾ ਕੀਤਾ। ਕਮਿਊਨਿਟੀ ਰਸੋਈ ਵਿੱਚ ਰਾਤ ਦਾ ਖਾਣਾ ਖਾਂਦੇ ਸਮੇਂ, ਉਹ ਇੱਕ ਮੀਡੀਆ ਕਰਮੀ ਨੂੰ ਮਿਲਿਆ ਜੋ ਸ਼ਰਧਾਲੂਆਂ ਦੇ ਤਜ਼ਰਬਿਆਂ ਅਤੇ ਯਾਦਾਂ ਨੂੰ ਵੀਡੀਓਗ੍ਰਾਫ ਕਰ ਰਿਹਾ ਸੀ। ਮੀਡੀਆ ਕਰਮੀ ਦੇ ਕਹਿਣ ‘ਤੇ ਕੁਦਰਤਦੀਪ ਨੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੇ ਜੱਦੀ ਪਿੰਡ ਛੱਡਣ ਦੀ ਦਰਦਨਾਕ ਕਹਾਣੀ ਸੁਣਾਈ।
ਉਸ ਨੇ ਪਿੰਡ ਦਾ ਨਾਂ ਸੁਣਦਿਆਂ ਹੀ ਮੰਡੀ ਚਿਸ਼ਤੀਆਂ ਦਾ ਅੱਸੀਵਿਆਂ ਦਾ ਇੱਕ ਬਜ਼ੁਰਗ, ਜੋ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ, ਅੱਗੇ ਆ ਕੇ ਆਤਮਜੀਤ ਵੱਲ ਗੌਰ ਨਾਲ ਦੇਖਣ ਲੱਗਾ ਅਤੇ ਉਸਨੂੰ ਪੁੱਛਿਆ:
”ਕੀ ਤੁਸੀਂ ਉਹੀਓ ਕੁਦਰਤਦੀਪ ਹੋ ਜਿਸਦਾ ਲੰਬਾ ਭਰਾ ਮੰਡੀ ਚਿਸ਼ਤੀਆਂ ਵਿੱਚ ਦਰਜ਼ੀ ਸੀ?”
”ਹਾਂ!”
”ਮੈਂ ਵੀ ਉਸੇ ਪਿੰਡ ਤੋਂ ਹਾਂ। ਮੇਰਾ ਨਾਂ ਬਸ਼ਾਰਤ ਹੈਗਾ”।
”ਤਾਂ ਤੁਸੀਂ ਸ਼ਗੁਫਤਾ ਦੇ ਭਰਾ ਹੋ?”
ਦੋਵਾਂ ਨੇ ਇਕ ਦੂਜੇ ਨੂੰ ਇੰਨਾ ਘੁੱਟ ਕੇ ਗਲੇ ਨਾਲ ਲਗਾਇਆ ਕਿ ਕੁਦਰਤਦੀਪ ਦੀ ਐਨਕ ਫਰਸ਼ ‘ਤੇ ਡਿੱਗ ਗਈ। ਟੁੱਟੇ ਹੋਏ ਲੈਂਜ਼ਾਂ ਅਤੇ ਵਿਗੜੇ ਹੋਏ ਫਰੇਮ ਵਾਲੀ ਅਪਣੀਆਂ ਐਨਕਾਂ ਨੂੰ ਚੁੱਕ ਕੇ, ਉਸਨੇ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਚਸ਼ਮਾ ਉਤਾਰ ਕੇ ਕੁਦਰਤਦੀਪ ਨੇ ਬਸ਼ਾਰਤ ਨੂੰ ਪੁੱਛਿਆ:
”ਸ਼ਗੁਫਤਾ ਕਿਵੇਂ ਹੈ। ਕੀ ਉਹ ਨੇੜੇ ਹੀ ਰਹਿੰਦੀ ਹੈ? ਕੀ ਮੈਂ ਕੱਲ੍ਹ ਉਸ ਨੂੰ ਮਿਲ ਸਕਦਾਂ?”
ਬਸ਼ਾਰਤ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ:
”ਸ਼ਗੁਫਤਾ ਦਾ ਵਿਆਹ ਲਾਹੌਰ ਦੇ ਇੱਕ ਵਪਾਰੀ ਨਾਲ ਹੋਇਆ ਸੀ ਜਿਸ ਨੇ ਵਿਆਹ ਦੇ ਇੱਕ ਸਾਲ ਬਾਅਦ ਉਸਨੂੰ ਤਲਾਕ ਦੇ ਦਿੱਤਾ। ਉਸਨੇ ਆਪਣੇ ਬੇਟੇ ਨੂੰ ਇਕੱਲੇ ਹੀ ਪਾਲਿਆ ਜੋ ਏਅਰ ਫੋਰਸ ਵਿੱਚ ਟੈਸਟ ਪਾਇਲਟ ਬਣ ਗਿਆ। ਉਸ ਦੇ ਪੁੱਤਰ ਨੂੰ ਭਾਰਤੀ ਫੌਜ ਨੇ ਫੜ ਲਿਆ ਸੀ ਜਦੋਂ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਇਸ ਤੋਂ ਬਾਅਦ ਸ਼ਗੁਫਤਾ ਨੇ ਖੁਦਕੁਸ਼ੀ ਕਰ ਲਈ।”
ਚਿੰਤਾ ਦੇ ਮੂਡ ਵਿੱਚ, ਉਸਨੇ ਬਸ਼ਾਰਤ ਦੇ ਅਧਿਆਪਕ ਪਿਤਾ ਬਾਰੇ ਗੱਲ ਕੀਤੀ ਜੋ ਸਕੂਲ ਦੇ ਦਿਨਾਂ ਵਿੱਚ ਹਮੇਸ਼ਾ ਉਸਦੀ ਮਦਦ ਕਰਦੇ ਸਨ। ਉਸਨੂੰ ਉਨ੍ਹਾਂ ਨੇ ਸਕੂਲ ਦਾ ਚਰਿੱਤਰ ਸਰਟੀਫਿਕੇਟ ਵੀ ਭਾਰਤ ਭੇਜਿਆ ਸੀ ਜੋ ਉਸ ਨੂੰ ਇੱਕ ਕਾਲਜ ਵਿੱਚ ਦਾਖਲਾ ਲੈਣ ਲਈ ਚਾਹੀਦਾ ਸੀ।
”ਬਸ਼ਾਰਤ, ਤੁਹਾਨੂੰ ਯਾਦ ਹੋਣਾਂ ਜਦੋਂ ਅਸੀਂ ਇੱਕ ਵਾਰ ਮਰੀ ਦੇ ਪਹਾੜੀ ਸਟੇਸ਼ਨ ‘ਤੇ ਗਏ ਸੀ, ਤਾਂ ਅਸੀਂ ਆਪਣੇ ਘੋੜੇ ਗਾਮਾ ਨੂੰ ਤੁਹਾਡੇ ਪਿਤਾ ਦੀ ਹਿਫ਼ਾਜ਼ਤ ਵਿੱਚ ਛੱਡ ਗਏ ਸੀ।”
”ਹਾਂ, ਕੁਦਰਤਦੀਪ। ਮੈਨੂੰ ਤੁਹਾਨੂੰ ਮਿਲ ਕੇ ਸਭ ਕੁੱਝ ਯਾਦ ਆ ਗਿਆ। ਓਹ ਦਿਨ ਤਾਂ ਹੁਣ ਪੰਖੇਰੂ ਹੋ ਗਏ। ਹੁਣ ਵਾਪਸ ਕਿੱਥੇ ਆਓਣੇ ਆਂ ਓਹ ਦਿਨ!”
ਬਸ਼ਾਰਤ ਦੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਗਦੇ ਰਹੇ।
”ਤੁਹਾਡੇ ਜਾਣ ਤੋਂ ਬਾਅਦ ਵੀ ਅਸੀ ਗਾਮੇ ਨੂੰ ਕਾਫੀ ਦੇਰ ਤੱਕ ਸੰਭਾਲੀ ਰੱਖਿਆ।”
”ਉਸਦੇ ਘੁੰਗਰੂ ਵਜਦੇ ਰਹੇ ਹੋਣੇ। ਘਾਮਾ ਮੇਰਾ ਵਿਸਾਹ ਨਹੀਂ ਕਰਦਾ ਹੁੰਦਾ ਸੀ; ਓਹ ਮਰ ਜਾਣਾਂ ਗਾਮਾ ਵੀ ਮੈਨੂੰ ਵਾਪਸ ਲੈਣ ਨਹੀਂ ਆਇਆ!”, ਕੁਦਰਤਦੀਪ ਨੇ ਹਓਕਾ ਭਰਦਿਆਂ ਕਿਹਾ।
ਆਪਣੀ ਗੱਲਬਾਤ ਦੇ ਵਿਚਕਾਰ, ਉਨ੍ਹਾਂ ਨੇ ਕਮਿਊਨਿਟੀ ਰਸੋਈ ਦੇ ਅਹਾਤੇ ‘ਤੇ ਵੱਡੀ ਸਕ੍ਰੀਨ ਵਾਲੇ ਟੀਵੀ ਦੇ ਸਾਹਮਣੇ ਲੋਕਾਂ ਨੂੰ ਇਕੱਠੇ ਹੁੰਦੇ ਦੇਖਿਆ। ਇਸ ਵਿੱਚ ਇੱਕ ਭਾਰਤੀ ਪਾਇਲਟ ਦਾ ਗ੍ਰਾਫਿਕਸ ਦਿਖਾਇਆ ਜਾ ਰਿਹਾ ਸੀ ਜੋ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਿਸਨੂੰ ਬਾਅਦ ਵਿੱਚ ਫੌਜ ਨੇ ਫੜ ਲਿਆ ਅਤੇ ਮਾਰ ਦਿੱਤਾ।
”ਓਹ ਹੋ! ਇਹ ਤਾਂ ਮੇਰਾ ਆਤਮਜੀਤ ਹੈਗਾ!”, ਕੁਦਰਤਦੀਪ ਨੇ ਬੁਬ੍ਹਾਂ ਮਾਰਦੇ ਹੋਏ ਲੇਰ ਮਾਰੀ।
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …