17.5 C
Toronto
Sunday, October 5, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਜੰਗ
ਹਮਲਾ ਰੂਸ ਨੇ ਯੁਕਰੇਨ ‘ਤੇ ਕਰ ਦਿੱਤਾ,
ਛਿੜੀ ਜੰਗ਼ ਤੇ ਲੋਕ ਹੋ ਗਏ ਤੰਗ਼ ਬਾਬਾ।
ਹਿਜ਼ਰਤ ਕਰਨ ਲਈ ਖ਼ਲਕਤ ਮਜ਼ਬੂਰ ਹੋਈ,
ਛੱਡਿਆ ਝੰਗ ਤੇ ਬਾਰਡਰ ਗਏ ਲੰਘ ਬਾਬਾ।
ਨੀਲੇ ਅਸਮਾਨ ਨੂੰ ਬਾਰੂਦ ਨੇ ਅੱਗ ਲਾਈ,
ਆਈ ਧਰਤ ਨੂੰ ਖੰਘ ਤੇ ਦੁਖਣ ਅੰਗ ਬਾਬਾ।
ਸੱਤੀ ਵੀਹੀਂ ਕਹਿਣ ਤਕੜੇ ਦਾ ਸੌ ਹੁੰਦਾ,
ਛਕੀ ਹਾਉਮੇਂ ਦੀ ਭੰਗ਼ ਤੇ ਬਣਿਆ ਦਬੰਗ਼ ਬਾਬਾ।
ਮਿੱਤਰ ਦੇਸ਼ ਵੀ ਫੂਕ-ਫੂਕ ਪੈਰ ਪੁੱਟਣ,
ਖਿੱਚੀ ਪਿੱਛੇ ਟੰਗ ਤੇ ਤੁਰੇ ਨਾ ਸੰਗ ਬਾਬਾ।
ਆਓ ਰਲ ਮਿਲ ਸਾਰੇ ਯਤਨ ਕਰੀਏ,
ਨਿਕਲੇ ਕੋਈ ਢੰਗ਼ ਤੇ ਕਾਬੂਲ ਹੋਵੇ ਮੰਗ ਬਾਬਾ।
ਗਿੱਲ ਬਲਵਿੰਦਰ
CANADA +1.416.558.5530 ([email protected] )

RELATED ARTICLES
POPULAR POSTS