Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
+1 416-558-5530
ਕਿਸਾਨੀਮਸਲਾ
ਓਧਰਸਰਕਾਰ ਤੇ ਏਧਰਕਿਸਾਨਅੜ੍ਹ ਗਏ,
ਉਲਝੇ ਮਸਲੇ ਦਾਨਿਕਲਦਾ ਕੋਈ ਹੱਲ ਹੈ ਨਹੀਂ ।
ਹਰ ਮੀਟਿੰਗ ਵਿੱਚ ਅਗਲੀਤਰੀਕਪੈ ਜਾਏ,
ਹੋਵੇ ਵਾਰਤਾਪਰਬਣਦੀ ਕੋਈ ਗੱਲ ਹੈ ਨਹੀਂ ।
ਆਪਣੇ ਹੱਕਾਂ ਲਈਤੁਰਿਆ ਖੁਦ ਅੰਨ-ਦਾਤਾ,
ਓਸਦੇ ਪੱਖ਼ ਵਿੱਚ ਭੁਗਤਿਆ ਕੋਈ ਦੱਲ਼ ਹੈ ਨਹੀਂ ।
ਮਹਾਂ ਦੇ ਆਟੇ ਵਾਂਗ ਆਕੜੇ ਲੋਕਸੇਵਕ,
ਢਿੱਲਾ ਮੱਥੇ ਦੀਤਿਓੜੀਦਾਪੈਂਦਾਵਲ ਹੈ ਨਹੀਂ ।
ਕਿਰਸਾਨੀਚਿਹਰੇ ‘ਚੋਂ ਵੇਖਦਾ ਵੱਖ-ਵਾਦੀ,
ਗਰੀਬ ਦਿੱਲਾਂ ਦਾਦਿਖਦਾਉਹਨੂੰ ਸੱਲ੍ਹ ਹੈ ਨਹੀਂ ।
ਲੰਬਾ ਸੰਘਰਸ਼ ਤੇ ਠੰਡਵੀ ਅੱਤ ਕਰਦੀ,
ਜੋਸ਼ਕਿਸਾਨਾਂ ਦੇ ਨੂੰ ਵੀਪੈਂਦੀਭੋਰਾ ਠੱਲ੍ਹ ਹੈ ਨਹੀਂ ।
ਦਿੱਲੀ ਦੀਆਂ ਸੜਕਾਂ ‘ਤੇ ਘਾਲਣਾਲੋਕਘਾਲਣ,
ਆਸ ਦੇ ਬੂਟੇ ਨੂੰ ਲੱਗਿਆ ਅਜੇ ਫ਼ੱਲ ਹੈ ਨਹੀਂ ।
ਖ਼ੱਜਲ-ਖੁਆਰੀ ਜੇ ਜਨਤਾਦੀਰਹੀਜਾਰੀ,
ਵਧੀਆਭਾਰਤਦਾਆਉਣਵਾਲਾ ਕੱਲ੍ਹ ਹੈ ਨਹੀਂ ।
ਗਿੱਲ ਬਲਵਿੰਦਰਾ ਜਿਸਦੀਉਡੀਕਸਭ ਨੂੰ,
ਸੁੱਖ-ਸ਼ਾਂਤੀ ਵਾਲਾ ਆਉਂਦਾਓਹ ਪੱਲ੍ਹ ਹੈ ਨਹੀਂ ।
gillbs@’hotmail.com

Check Also

ਦਿੱਲੀ ਜਿੱਤੇ ਬਿਨਾਂ ਨਾ ਜਾਣਾ

ਦਿੱਲੀ, ‘ਲੋਕ ਰਾਜ ਦੇ ਮੰਦਰ’, ਪੋਹ ਦੀ ਠਰੀ ਰਾਤਰੀ ਅੰਦਰ। ਧਰਤੀ ਮਾਂ ਦੀ ਗੋਦ ‘ਚ …