‘ਜਨਾਜ਼ੇ ਪਰ ਮਿਰੇ ਲਿਖ ਦੇਨਾ ਯਾਰੋਂ, ਮੁਹੱਬਤ ਕਰਨੇ ਵਾਲਾ ਜਾ ਰਹਾ ਹੈ’
ਇੰਦੌਰ : ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਿਹਾਂਤ ਹੋ ਗਿਆ। 70 ਸਾਲਾ ਰਾਹਤ ਇੰਦੌਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਅਰਬਿੰਦੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਆਖਰੀ ਸਾਹ ਲਏ। ਇਦੌਰੀ ਦੇ ਪੁੱਤਰ ਸਤਲਜ ਨੇ ਦੱਸਿਆ ਕਿ ਪਿਤਾ ਜੀ ਚਾਰ-ਪੰਜ ਮਹੀਨਿਆਂ ਤੋਂ ਸਿਰਫ ਸਰੀਰਕ ਜਾਂਚ ਲਈ ਬਾਹਰ ਜਾਂਦੇ ਸਨ। ਉਨ੍ਹਾਂ ਦੱਸਿਆ ਪਿਤਾ ਜੀ ਨੂੰ ਪਿਛਲੇ ਦਿਨਾਂ ਤੋਂ ਬੇਚੈਨੀ ਮਹਿਸੂਸ ਹੋ ਰਹੀ ਸੀ ਅਤੇ ਉਨ੍ਹਾਂ ਨੂੰ ਨਮੂਨੀਆ ਹੋ ਗਿਆ ਸੀ। ਇਸਦੇ ਚੱਲਦਿਆਂ ਰਾਹਤ ਇੰਦੌਰੀ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਕ ਹੋਣ ਕਰਕੇ ਆਈਸੀਯੂ ਵਿਚ ਰੱਖਿਆ ਗਿਆ ਸੀ। ਰਾਹਤ ਇੰਦੌਰੀ ਦੇ ਦਿਹਾਂਤ ਨਾਲ ਸ਼ਾਇਰੀ ਅਤੇ ਸਾਹਿਤ ਦੇ ਖੇਤਰ ਵਿਚ ਸੋਗ ਦੀ ਲਹਿਰ ਫੈਲ ਗਈ। ‘ਜਨਾਜ਼ੇ ਪਰ ਮਿਰੇ ਲਿਖ ਦੇਨਾ ਯਾਰੋਂ, ਮੁਹੱਬਤ ਕਰਨੇ ਵਾਲਾ ਜਾ ਰਹਾ ਹੈ’ ਇਹ ਸ਼ੇਅਰ ਵੀ ਰਾਹਤ ਇੰਦੌਰੀ ਵਲੋਂ ਹੀ ਲਿਖਿਆ ਗਿਆ ਹੈ।
ਜ਼ਿੰਦਗੀ ਦੇ 50 ਸਾਲ ਕੀਤੀ ਸ਼ਾਇਰੀ : ਰਾਹਤ ਇੰਦੌਰੀ ਨੇ ਕਰੀਬ 50 ਸਾਲ ਤੱਕ ਸਾਹਿਤ ਜਗਤ ਦੀ ਸੇਵਾ ਕੀਤੀ। ਉਨ੍ਹਾਂ ਨੇ ਗ਼ਜ਼ਲਾਂ ਲਿਖੀਆਂ, ਜਿਨ੍ਹਾਂ ਨੂੰ ਜਗਜੀਤ ਸਿੰਘ ਵਰਗੇ ਗਾਇਕਾਂ ਨੇ ਆਵਾਜ਼ ਦਿੱਤੀ। ਰਾਹਤ ਨੇ ਕਈ ਫਿਲਮਾਂ ਲਈ ਗਾਣੇ ਵੀ ਲਿਖੇ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …