Breaking News
Home / ਕੈਨੇਡਾ / Front / ਚਿਰਾਗ ਪਾਸਵਾਨ ਨੇ ਜਾਤੀਗਤ ਜਨਗਣਨਾ ਦਾ ਕੀਤਾ ਸਮਰਥਨ

ਚਿਰਾਗ ਪਾਸਵਾਨ ਨੇ ਜਾਤੀਗਤ ਜਨਗਣਨਾ ਦਾ ਕੀਤਾ ਸਮਰਥਨ


ਜਾਤੀ ਜਨਗਣਨਾ ਦੇ ਅੰਕੜੇ ਜਨਤਕ ਨਾ ਕਰਨ ਦੀ ਵੀ ਦਿੱਤੀ ਸਲਾਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਪੂਰੇ ਦੇਸ਼ ’ਚ ਜਾਤੀਗਤ ਜਨਗਣਨਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨਾਲ ਹੀ ਇਸ ਦੇ ਅੰਕੜੇ ਜਨਤਕ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਚਿਰਾਗ ਪਾਸਵਾਨ ਨੇ ਦਲੀਲ ਦਿੱਤੀ ਜਾਤੀ ਜਨਗਣਨਾ ਦੇ ਅੰਕੜੇ ਜਨਤਕ ਹੋਣ ਨਾਲ ਸਮਾਜ ’ਚ ਵੰਡੀਆਂ ਪੈ ਸਕਦੀਆਂ ਹਨ। ਚਿਰਾਗ ਨੇ ਇਹ ਵੀ ਕਿਹਾ ਕਿ ਹੁਕਮਰਾਨ ਐੱਨਡੀਏ ’ਚ ਇਕੱਠਿਆਂ ਚੋਣਾਂ ਕਰਾਉਣ ਅਤੇ ਸਾਂਝੇ ਸਿਵਲ ਕੋਡ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਚਿਰਾਗ ਪਾਸ ਨੇ ਕਿਹਾ ਕਿ ਉਨ੍ਹਾਂ ਸਾਂਝੇ ਸਿਵਲ ਕੋਡ ਬਾਰੇ ਆਪਣੀ ਚਿੰਤਾ ਪ੍ਰਗਟਾਈ ਸੀ ਅਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਅੱਗੇ ਖਰੜਾ ਨਹੀਂ ਆਵੇਗਾ, ਉਹ ਉਸ ’ਤੇ ਆਪਣੀ ਰਾਏ ਨਹੀਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਭਾਰਤ ’ਚ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰ ਅਤੇ ਵੱਖ-ਵੱਖ ਧਰਮ ਹਨ ਅਤੇ ਸਾਰਿਆਂ ਨੂੰ ਇਕ ਛੱਤ ਹੇਠਾਂ ਕਿਵੇਂ ਲਿਆਂਦਾ ਜਾ ਸਕਦਾ ਹੈ। ਚਿਰਾਗ ਪਾਸਵਾਨ ਨੇ ਕਿਹਾ ਕਿ ਉਹ ਅੰਦਰ ਇਕੋ ਸਮੇਂ ਚੋਣਾਂ ਕਰਵਾਉਣ ਦੇ ਹੱਕ ਵਿਚ ਹਨ।

Check Also

ਸ਼ੋ੍ਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਸੌਂਪੀ ਗਿੱਦੜਬਾਹਾ ਦੀ ਕਮਾਨ

ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਪਿੱਛੋਂ ਗਿੱਦੜਬਾਹਾ ਸੀਟ ਹੋਈ ਹੈ ਖਾਲੀ ਗਿੱਦੜਬਾਹਾ/ਬਿਊਰੋ ਨਿਊਜ਼ : …