ਦੇਸ਼ ’ਚ ਹੁਣ ਤੱਕ ਪੰਕੀਪਾਕਸ 10 ਕੇਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ’ਚ ਮੰਕੀਪਾਕਸ ਦਾ 5ਵਾਂ ਮਾਮਲਾ ਸਾਹਮਣੇ ਆਇਆ ਹੈ। ਪੀੜਤ 22 ਸਾਲ ਦੀ ਮਹਿਲਾ ਹੈ, ਜਿਸ ਨੂੰ ਲੋਕਨਾਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਹਿਲਾ ਦੀ ਹਾਲੀ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ। ਦੇਸ਼ ’ਚ ਮੰਕੀਪਾਕਸ ਦੇ ਕੁੱਲ 10 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ ਪੰਜ ਮਾਮਲੇ ਦਿੱਲੀ ਵਿਚ ਅਤੇ 5 ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ। ਦਿੱਲੀ ’ਚ 5 ਪੀੜਤਾਂ ਵਿਚੋਂ 3 ਨਾਈਜੀਰੀਆ ਦੇ ਨਾਗਰਿਕ ਹਨ। ਦੇਸ਼ ’ਚ ਮੰਕੀਪਾਕਸ ਦਾ ਪਹਿਲਾ 14 ਜੁਲਾਈ ਨੂੰ ਕੇਰਲ ਦੇ ਕੋਲਮ ’ਚ ਸਾਹਮਣੇ ਆਇਆ ਸੀ। ਦਿੱਲੀ ਦੇ ਹਸਪਤਾਲਾਂ ਵਿਚ ਦਾਖਲ ਚਾਰੋਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਇਕ ਮਰੀਜ਼ ਨੂੰ ਪਹਿਲਾਂ ਛੁੱਟੀ ਦਿੱਤੀ ਗਈ ਸੀ। ਦੇਸ਼ ਵਿਚ ਮੰਕੀਪਾਕਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਿਮਾਰੀ ਤੋਂ ਬਚਣ ਲਈ ਅਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਮੰਤਰਾਲੇ ਨੇ ਬਿਮਾਰੀ ਦੇ ਫੈਲਣ ਤੋਂ ਬਚਣ ਲਈ ਪੀੜਤ ਵਿਅਕਤੀ ਨੂੰ ਦੂਜਿਆਂ ਤੋਂ ਵੱਖ ਰੱਖਣ, ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ।