0.5 C
Toronto
Wednesday, January 7, 2026
spot_img
Homeਭਾਰਤਦਿੱਲੀ ਘਟਨਾਕ੍ਰਮ ’ਚ ਗ੍ਰਿਫ਼ਤਾਰ ਜੀਤ ਸਿੰਘ, ਗੁਰਮੁਖ ਸਿੰਘ ਅਤੇ ਨੌਦੀਪ ਨੂੰ ਮਿਲੀ...

ਦਿੱਲੀ ਘਟਨਾਕ੍ਰਮ ’ਚ ਗ੍ਰਿਫ਼ਤਾਰ ਜੀਤ ਸਿੰਘ, ਗੁਰਮੁਖ ਸਿੰਘ ਅਤੇ ਨੌਦੀਪ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼
26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਮੌਕੇ ਦਿੱਲੀ ’ਚ ਵਾਪਰੇ ਘਟਨਾਕ੍ਰਮ ਦੌਰਾਨ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਬੰਦ ਕੀਤੇ ਗਏ ਦੋ ਸਾਬਕਾ ਫ਼ੌਜੀਆਂ ਜੀਤ ਸਿੰਘ (70) ਵਾਸੀ ਜ਼ਿਲ੍ਹਾ ਸੰਗਰੂਰ ਅਤੇ ਗੁਰਮੁਖ ਸਿੰਘ (80) ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਵੀ ਇਹ ਮੰਨਿਆ ਹੈ ਕਿ ਜੀਤ ਸਿੰਘ ਅਤੇ ਗੁਰਮੁਖ ਨੂੰ ਜੇਲ੍ਹ ’ਚ ਰੱਖਣਾ ਸਹੀ ਨਹੀਂ ਹੈ। ਦੂਜੇ ਪਾਸੇ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਇੱਕ ਕੇਸ ’ਚੋਂ ਜ਼ਮਾਨਤ ਮਿਲ ਗਈ ਹੈ ਜਦਕਿ ਜੇਲ੍ਹ ਤੋਂ ਬਾਹਰ ਆਉਣ ਲਈ ਦੋ ਹੋਰ ਕੇਸਾਂ ’ਚੋਂ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਨੌਦੀਪ ’ਤੇ ਤਿੰਨ ਕੇਸ ਦਰਜ ਹਨ ਜਿਨ੍ਹਾਂ ਵਿਚੋਂ ਇਕ ਮਾਮਲੇ ਵਿਚ ਧਾਰਾ 307 ਵੀ ਲੱਗੀ ਹੋਈ ਹੈ।

RELATED ARTICLES
POPULAR POSTS