8.7 C
Toronto
Friday, October 17, 2025
spot_img
HomeਕੈਨੇਡਾFrontਏਸ਼ੀਆਈ ਵਿਕਾਸ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ...

ਏਸ਼ੀਆਈ ਵਿਕਾਸ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7 ਫੀਸਦੀ ਰੱਖਿਆ


ਭਾਰਤੀ ਰਿਜ਼ਰਵ ਬੈਂਕ ਨੇ ਵੀ ਵਿਕਾਸ ਦਰ ’ਚ ਕੀਤਾ ਸੀ ਵਾਧਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਚਾਲੂ ਵਿੱਤੀ ਵਰ੍ਹੇ 2024-25 ਲਈ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦੀ ’ਤੇ ਬਰਕਰਾਰ ਰੱਖਿਆ ਹੈ। ਏਡੀਬੀ ਦਾ ਇਹ ਅਨੁਮਾਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਲਈ ਆਪਣੀ ਜੀਡੀਪੀ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੋਧ ਕੇ 7 ਫ਼ੀਸਦੀ ਕਰ ਦਿੱਤਾ ਹੈ। ਆਈਐੱਮਐੱਫ ਨੇ ਅਪ੍ਰੈਲ ਵਿੱਚ ਇਸ ਦੇ 6.8 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਆਪਣੇ ਵਿਕਾਸ ਅਨੁਮਾਨ ਨੂੰ 7 ਫ਼ੀਸਦੀ ਤੋਂ ਵਧਾ ਕੇ 7.2 ਕਰ ਦਿੱਤਾ ਸੀ। ਏਸ਼ੀਅਨ ਡਿਵੈਲਪਮੈਂਟ ਆਊਟਲੁੱਕ ਦੇ ਜੁਲਾਈ ਐਡੀਸ਼ਨ ਮੁਤਾਬਕ, ਭਾਰਤੀ ਅਰਥਚਾਰਾ ਵਿੱਤੀ ਵਰ੍ਹੇ 2024-25 (31 ਮਾਰਚ 2025 ਨੂੰ ਸਮਾਪਤ) ਵਿੱਚ ਸੱਤ ਫ਼ੀਸਦ ਦੀ ਦਰ ਨਾਲ ਵਧੇਗਾ। ਵਿੱਤੀ ਵਰ੍ਹੇ 2025-26 ਵਿੱਚ 7.2 ਫ਼ੀਸਦੀ ਦੀ ਦਰ ਨਾਲ ਵਧਣ ਦੀ ਰਾਹ ’ਤੇ ਹੈ।

RELATED ARTICLES
POPULAR POSTS