ਇੱਕ ਸਾਲ ਬਾਅਦ, ਗੂਗਲ ਨੇ ਸੈਂਕੜੇ ਕਰਮਚਾਰੀਆਂ ਨੂੰ ਕੱਢਿਆ, ਪਹਿਲਾਂ ਹੀ 12,000 ਕਰਮਚਾਰੀਆਂ ਨੂੰ ਕੱਢ ਚੁੱਕਾ ਹੈ ਗੂਗਲ January 12, 2024 ਇੱਕ ਸਾਲ ਬਾਅਦ, ਗੂਗਲ ਨੇ ਸੈਂਕੜੇ ਕਰਮਚਾਰੀਆਂ ਨੂੰ ਕੱਢਿਆ, ਪਹਿਲਾਂ ਹੀ 12,000 ਕਰਮਚਾਰੀਆਂ ਨੂੰ ਕੱਢ ਚੁੱਕਾ ਹੈ ਗੂਗਲ ਨਵੀ ਦਿੱਲੀ / ਬਿਊਰੋ ਨੀਊਜ਼ ਬਲੂਮਬਰਗ ਦੀ ਇਕ ਰਿਪੋਰਟ ਦੇ ਮੁਤਾਬਕ, ਛਾਂਟੀ ਨੇ ਖਾਸ ਤੌਰ ‘ਤੇ ਉਨ੍ਹਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਗੂਗਲ ਦੀ ਆਵਾਜ਼ ਆਧਾਰਿਤ ਗੂਗਲ ਅਸਿਸਟੈਂਟ ਅਤੇ ਔਗਮੈਂਟੇਡ ਰਿਐਲਿਟੀ ਹਾਰਡਵੇਅਰ ਟੀਮ ਨਾਲ ਜੁੜੇ ਹੋਏ ਹਨ। ਗੂਗਲ ਨੇ ਸੈਂਟਰਲ ਇੰਜੀਨੀਅਰਿੰਗ ਆਰਗੇਨਾਈਜੇਸ਼ਨ ਦੇ ਕੁਝ ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਹੈ। ਗੂਗਲ ਨੇ ਸਾਲ ਦੀ ਸ਼ੁਰੂਆਤ ‘ਚ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕੰਪਨੀ ਹੁਣ ਇਨ੍ਹਾਂ ਕਰਮਚਾਰੀਆਂ ਦੀ ਜਗ੍ਹਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰੇਗੀ। ਪਿਛਲੇ ਸਾਲ ਜਨਵਰੀ ‘ਚ ਵੀ ਗੂਗਲ ਨੇ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਹਾਲਾਂਕਿ, ਗੂਗਲ ਦਾ ਕਹਿਣਾ ਹੈ ਕਿ ਇਹ ਫੈਸਲਾ ਨਿਯਮਤ ਕਟੌਤੀਆਂ ਦਾ ਹਿੱਸਾ ਹੈ। ਬਲੂਮਬਰਗ ਦੀ ਇਕ ਰਿਪੋਰਟ ਦੇ ਮੁਤਾਬਕ, ਛਾਂਟੀ ਨੇ ਖਾਸ ਤੌਰ ‘ਤੇ ਉਨ੍ਹਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਗੂਗਲ ਦੀ ਆਵਾਜ਼ ਆਧਾਰਿਤ ਗੂਗਲ ਅਸਿਸਟੈਂਟ ਅਤੇ ਔਗਮੈਂਟੇਡ ਰਿਐਲਿਟੀ ਹਾਰਡਵੇਅਰ ਟੀਮ ਨਾਲ ਜੁੜੇ ਹੋਏ ਹਨ। ਗੂਗਲ ਨੇ ਸੈਂਟਰਲ ਇੰਜੀਨੀਅਰਿੰਗ ਆਰਗੇਨਾਈਜੇਸ਼ਨ ਦੇ ਕੁਝ ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਹੈ। ਗੂਗਲ ਨੇ ਇਸ ਸਬੰਧ ‘ਚ ਕਿਹਾ ਹੈ ਕਿ 2023 ਦੇ ਦੂਜੇ ਅੱਧ ਦੌਰਾਨ ਕਈ ਟੀਮਾਂ ਦੇ ਜ਼ਿਆਦਾ ਕੁਸ਼ਲ ਹੋਣ ਕਾਰਨ ਕੁਝ ਅਹੁਦਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ। 2024-01-12 Parvasi Chandigarh Share Facebook Twitter Google + Stumbleupon LinkedIn Pinterest