4.2 C
Toronto
Thursday, May 7, 2026
spot_img
HomeਕੈਨੇਡਾFrontਮੁਹਾਲੀ ’ਚ ਆਈ.ਟੀ. ਕਾਰੋਬਾਰੀ ਦੇ ਘਰ ਈਡੀ ਦਾ ਛਾਪਾ - 9ਵੀਂ ਮੰਜ਼ਿਲ ਤੋਂ...

ਮੁਹਾਲੀ ’ਚ ਆਈ.ਟੀ. ਕਾਰੋਬਾਰੀ ਦੇ ਘਰ ਈਡੀ ਦਾ ਛਾਪਾ – 9ਵੀਂ ਮੰਜ਼ਿਲ ਤੋਂ ਕੈਸ਼ ਨਾਲ ਭਰੇ ਬੈਗ ਹੇਠਾਂ ਸੁੱਟੇ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਕਸਬਾ ਖਰੜ ਵਿਚ ਵੈਸਟਰਨ ਟਾਵਰਜ਼ ਸੁਸਾਇਟੀ ਵਿਚ ਅੱਜ ਈਡੀ ਦੀ ਟੀਮ ਨੇ ਆਈ.ਟੀ. ਸੈਕਟਰ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ। ਈਡੀ ਦੀ ਟੀਮ ਨੂੰ ਆਉਂਦਾ ਦੇਖ ਕੇ ਕਿਸੇ ਨੇ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਕੈਸ਼ ਨਾਲ ਭਰੇ ਬੈਗ ਹੇਠਾਂ ਸੁੱਟ ਦਿੱਤੇ। ਇਨ੍ਹਾਂ ਵਿਚੋਂ ਇਕ ਬੈਗ ਹੇਠਾਂ ਡਿੱਗਦੇ ਹੀ ਫਟ ਗਿਆ ਅਤੇ ਉਸ ਵਿਚੋਂ ਨੋਟ ਨਿਕਲ ਕੇ ਖਿੱਲਰ ਗਏ। ਦੱਸਿਆ ਗਿਆ ਹੈ ਕਿ ਈਡੀ ਦੀ ਟੀਮ ਨੇ 21 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਦੇ ਕਰੀਬੀ ਦੇ ਘਰ ਈਡੀ ਦੀ ਰੇਡ ਹੋਈ ਹੈ। ਉਧਰ ਦੂਜੇ ਪਾਸੇ ਸੀਐਮ ਮਾਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਰੇਡ ਨਾਲ ਸਾਡਾ ਕੋਈ ਸਬੰਧ ਨਹੀਂ ਹੈ।

RELATED ARTICLES
POPULAR POSTS