Breaking News
Home / ਪੰਜਾਬ / ਅਭੈ ਸੰਧੂ ਦੇ ਬੇਟੇ ਅਭਿਤੇਜ ਦੀ ਸੜਕ ਹਾਦਸੇ ਵਿੱਚ ਮੌਤ

ਅਭੈ ਸੰਧੂ ਦੇ ਬੇਟੇ ਅਭਿਤੇਜ ਦੀ ਸੜਕ ਹਾਦਸੇ ਵਿੱਚ ਮੌਤ

Abhitej-Sandhu copy copyਹਿਮਾਚਲ ਪ੍ਰਦੇਸ਼ ‘ਚ ਰਾਮਪੁਰ ਨੇੜੇ ਵਾਪਰਿਆ ਹਾਦਸਾ
ਸ਼ਿਮਲਾ : ਰਾਮਪੁਰ ਬੁਸ਼ਾਹਰ ਜ਼ਿਲ੍ਹੇ ਨੇੜੇ ਮੰਗਲਾਦ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਪੁੱਤਰ ਅਭਿਤੇਜ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਲਾਰੈਂਸ ਸਕੂਲ, ਸਨਾਵਰ ਦਾ ਵਿਦਿਆਰਥੀ ਰਿਹਾ ਅਭਿਤੇਜ ਸਿੰਘ (27) ਸਪਿਤੀ ਵਿੱਚ ਕਾਜ਼ਾ ਤੋਂ ਮੋਟਰਸਾਈਕਲ ‘ਤੇ ਆਪਣੇ ਘਰ ਆ ਰਿਹਾ ਸੀ। ਉਸ ਦੇ ਪਿੱਛੇ ਉਸ ਦੇ ਦੋ ਦੋਸਤ ਗੁਰਪਾਲ ਸਿੰਘ ਤੇ ਅਭਿਤੇਸ਼ ਕਾਰ ਵਿੱਚ ਆ ਰਹੇ ਸਨ। ਸੜਕ ਗਿੱਲੀ ਹੋਣ ਕਾਰਨ ਮੋਟਰਸਾਈਕਲ ਤਿਲਕ ਗਿਆ। ਇਸ ਹਾਦਸੇ ਵਿੱਚ ਅਭਿਤੇਜ ਸਿੰਘ ਦੇ ਸਿਰ ਤੇ ਪਸਲੀ ਵਿਚ ਗੰਭੀਰ ਸੱਟਾਂ ਵੱਜੀਆਂ। ਉਸ ਨੂੰ ਤੁਰੰਤ ਰਾਮਪੁਰ ਦੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਅਭਿਤੇਜ ਸਿੰਘ ਦਾ ਅੰਤਿਮ ਸਸਕਾਰ ਮੋਹਾਲੀ ‘ਚ ਕਰ ਦਿੱਤਾ ਗਿਆ। ਇਸ ਮੌਕੇ ‘ਆਪ’ ਦੇ ਕਈ ਆਗੂ ਹਾਜ਼ਰ ਸਨ।
ઠਮੁਹਾਲੀ : ਸ਼ਹੀਦ ઠਭਗਤ ਸਿੰਘ ਦੇ ਪੋਤੇ ਤੇ ਸਮਾਜ ਸੇਵੀ ਨੌਜਵਾਨ ਆਗੂ ਅਭਿਤੇਜ ਸਿੰਘ ਸੰਧੂ ਪੁੱਤਰ ਅਭੈ ઠਸਿੰਘ ਸੰਧੂ ਦੀ ਬੇਵਕਤੀ ਮੌਤ ਕਾਰਨ ਮੁਹਾਲੀ ਵਿੱਚ ਸੋਗ ਫੈਲ ਗਿਆ। ઠਉਹ ਇੱਥੋਂ ਦੇ ਫੇਜ਼-3ਬੀ2 ਸਥਿਤ ਮਕਾਨ ਨੰਬਰ 900 ਵਿੱਚ ਰਹਿੰਦਾ ਸੀ ਅਤੇ ਬੀਤੇ ਦਿਨੀਂ ઠਆਪਣੇ ਦੋਸਤਾਂ ਨਾਲ ਘੁੰਮਣ ਲਈ ਘਰ ਤੋਂ ਗਿਆ ਸੀ। ਅਭੈ ਸੰਧੂ ਨੇ ਦੱਸਿਆ ਕਿ ਉਸ ਦਾ ઠਬੇਟਾ ਅਭਿਤੇਜ ਸਿੰਘ ਸੰਧੂ ਬਹੁਤ ਹੀ ਹੋਣਹਾਰ ਅਤੇ ਆਮ ਆਦਮੀ ઠਪਾਰਟੀ (ਆਪ) ਦਾ ਸਰਗਰਮ ਵਾਲੰਟੀਅਰ ਸੀ। ਅਭਿਤੇਜ ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ‘ਤੇ ਚੋਣ ਲੜਨ ਦਾ ਇੱਛੁਕ ਸੀ ઠਅਤੇ ਬਹੁਤ ਵਧੀਆ ਬੁਲਾਰਾ ਵੀ ਸੀ। ਦਿੱਲੀ ਤੋਂ ઠ’ਆਪ’ ਦੀ ਵਿਧਾਇਕਾ ਅਲਕਾ ਲਾਂਬਾ ਤੇ ਸੀਨੀਅਰ ਆਗੂ ਮੀਨਾ ਸ਼ਰਮਾ ਵੀ ਮੁਹਾਲੀ ਸਥਿਤ ਸੰਧੂ ਦੇ ਘਰ ਪਹੁੰਚੇ।ਉਨ੍ਹਾਂ ਦੱਸਿਆ ਕਿ ਅਭਿਤੇਜ ਸ਼ਹੀਦ ਭਗਤ ਸਿੰਘ ਦਾ ਪੋਤਾ ਹੋਣ ਕਾਰਨ ઠਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਗੁਆਂਢੀ ਸੂਬਿਆਂ ਵਿੱਚ ਕਾਫੀ ਹਰਮਨ ਪਿਆਰਾ ઠਸੀ। ਪਿਛਲੇ ਸਾਲ ਸਮਾਜ ਸੇਵੀ ਕਾਰਜਾਂ ਲਈ ਸਵਿਟਜ਼ਰਲੈਂਡ ਵੀ ਗਿਆ ਸੀ। ਜ਼ਿਕਰਯੋਗ ਹੈ ਕਿ ਸੜਕ ਹਾਦਸੇ ‘ਚ ਮਾਰੇ ਗਏ ਅਭਿਤੇਜ ਸਿੰਘ ਸੰਧੂ ਦਾ ਸਸਕਾਰ ਕਰ ਦਿੱਤਾ ਗਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …