13.5 C
Toronto
Thursday, September 18, 2025
spot_img
Homeਪੰਜਾਬਢੱਡਰੀਆਂਵਾਲਾ ਹਮਲਾ: ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਢੱਡਰੀਆਂਵਾਲਾ ਹਮਲਾ: ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ

01-copy-6ਪੁਲਿਸ ਅਜੇ ਤੱਕ ਨਹੀਂ ਜੁਟਾ ਸਕੀ ਕੋਈ ਠੋਸ ਸਬੂਤ
ਲੁਧਿਆਣਾ/ਬਿਊਰੋ ਨਿਊਜ਼
ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਹੋਏ ਕਾਤਲਾਨਾ ਹਮਲੇ ਤੋਂ ਇਕ ਮਹੀਨੇ ਬਾਅਦ ਵੀ ਇਸ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਹੱਥ ਖਾਲੀ ਹਨ।
ਹਮਲੇ ਦੀ ਸਾਜ਼ਿਸ਼ ਕਿਸ ਨੇ ਰਚੀ ਸੀ, ਪੁਲਿਸ ਇਸ ਬਾਬਤ ਠੋਸ ਸਬੂਤ ਜੁਟਾਉਣ ਵਿੱਚ ਨਾਕਾਮ ਰਹੀ ਹੈ। ਲੁਧਿਆਣਾ ਨਜ਼ਦੀਕ ਹੋਏ ਇਸ ਹਮਲੇ ਵਿੱਚ ਢੱਡਰੀਆਂਵਾਲੇ ਦੇ ਇਕ ਸਾਥੀ ਦੀ ਮੌਤ ਹੋ ਗਈ ਸੀ।
ਢੱਡਰੀਆਂਵਾਲੇ ਨੇ ਹਾਲਾਂਕਿ 17 ਜੂਨ ਨੂੰ ਹੋਏ ਇਸ ਜਾਨਲੇਵਾ ਹਮਲੇ ਲਈ ਜਨਤਕ ਤੌਰ ‘ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ‘ਤੇ ਦੋਸ਼ ਲਾਏ ਸਨ, ਪਰ ਅਜੇ ਤੱਕ ਪੁਲਿਸ ਦੇ ਹੱਥ ਅਜਿਹਾ ਕੋਈ ਸੁਰਾਗ ਨਹੀਂ ਲੱਗਾ ਜਿਸ ਨੂੰ ਅਧਾਰ ਬਣਾ ਕੇ ਉਹ ਧੁੰਮਾ ਤੋਂ ਪੁੱਛਗਿੱਛ ਜਾਂ ਉਸ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰ ਸਕੇ। ਇਸੇ ਦੌਰਾਨ ਜਾਂਚ ਏਜੰਸੀ ਨੇ ਕਿਹਾ ਹੈ ਕਿ ਉਨ੍ਹਾਂ ਧੁੰਮਾਂ ਜਾਂ ਉਸ ਦੇ ਸਾਥੀਆਂ ਨੂੰ ਅਜੇ ਤੱਕ ਕਲੀਨ ਚਿੱਟ ਨਹੀਂ ਦਿੱਤੀ ਹੈ। ਪੁਲਿਸ ਨੇ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਸਮੇਤ ਕੁਲ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ 15 ਮਸ਼ਕੂਕਾਂ ਨੂੰ ਗ੍ਰਿਫ਼ਤਾਰ ਜਾਂ ਉਨ੍ਹਾਂ ਤੋਂ ਪੁੱਛਗਿਛ ਕੀਤੇ ਜਾਣ ਦੀ ਲੋੜ ਹੈ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਵੱਲੋਂ ਕਾਬੂ ਕੀਤੇ ਹਮਲਾਵਰਾਂ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਇਹ ਗੱਲ ਕਬੂਲ ਨਹੀਂ ਕੀਤੀ ਕਿ ਉਨ੍ਹਾਂ ਇਹ ਹਮਲਾ ਧੁੰਮਾ ਦੇ ਕਹਿਣ ‘ਤੇ ਕੀਤਾ ਸੀ। ਸੂਤਰਾਂ ਮੁਤਾਬਕ ਭਾਵੇਂ ਇਸ ਹਮਲੇ ਵਿਚ ਧੁੰਮਾ ਦੀ ਸਿੱਧੀ ਸ਼ਮੂਲੀਅਤ ਸਬੰਧੀ ਪੁਲਿਸ ਦੇ ਹੱਥ ਪੁਖਤਾ ਸੁਰਾਗ ਨਹੀਂ ਲੱਗੇ, ਪਰ ਇਸ ਸੰਭਾਵਨਾ ਤੋਂ ਇਨਕਾਰ ਕਰਨਾ ਵੀ ਜਲਦਬਾਜ਼ੀ ਹੋਵੇਗੀ।
ਪੁਲਿਸ ਦਾ ਅਜਿਹਾ ਮੰਨਣਾ ਹੈ ਕਿ ਹਿਰਾਸਤ ਵਿੱਚ ਲਏ ਕੁਝ ਮੁਲਜ਼ਮਾਂ ਦੇ ਇਕਬਾਲੀਆ ਬਿਆਨ ਮੁਤਾਬਕ ਹਮਲਾਵਰ ਭਾਵੇਂ ਭਾਵਨਾਤਮਕ ਤੌਰ ‘ਤੇ ਧੁੰਮਾ ਨਾਲ ਜੁੜੇ ਹੋਏ ਸਨ, ਪਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲੇ ਦੀ ਯੋਜਨਾ ਉਨ੍ਹਾਂ ਦੀ ਆਪਣੀ ਘੜੀ ਹੋਈ ਸੀ।

RELATED ARTICLES
POPULAR POSTS