ਪੋਸਟ ਆਫਿਸ ਨੂੰ ਹੋਇਆ ਜੁਰਮਾਨਾ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਪੋਸਟ ਆਫਿਸ ਦੀ ਗਲਤੀ ਨਾਲ ਇਕ ਪਾਰਸਲ ਫਰੀਦਕੋਟ ਦੇ ਪਿੰਡ ਚੈਨਾ ਪਹੁੰਚਣ ਦੀ ਬਜਾਏ ਚੀਨ ਪਹੁੰਚ ਗਿਆ। ਇਸ ਗਲਤੀ ਕਰਕੇ ਪੋਸਟ ਆਫਿਸ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਇਕ ਮਹਿਲਾ ਨੇ ਆਪਣੀ ਮਾਂ ਲਈ ਫਰੀਦਕੋਟ ‘ਚ ਪੈਂਦੇ ਪਿੰਡ ਚੈਨਾ ਦੇ ਪਤੇ ‘ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਭੇਜਣੀਆਂ ਸੀ। ਇਸ ਲਈ ਪੋਸਟਲ ਸੇਵਾ ਵਿੱਚ ਘਰ ਦਾ ਪੂਰਾ ਪਤਾ ਤੇ ਪਿੰਨ ਨੰਬਰ ਵੀ ਦਿੱਤਾ ਸੀ। ਪਾਰਸਲ ਸਹੀ ਪਤੇ ‘ਤੇ ਨਾ ਪਹੁੰਚਣ ਤੋਂ ਬਾਅਦ ਉਕਤ ਮਹਿਲਾ ਬਲਵਿੰਦਰ ਕੌਰ ਨੇ ਜਦੋਂ ਪਤਾ ਕੀਤਾ ਤਾਂ ਪਾਰਸਲ ਚੀਨ ਤੇ ਬੀਜਿੰਗ ਤੱਕ ਪਹੁੰਚ ਚੁੱਕਾ ਸੀ। ਪੋਸਟ ਹੋਣ ਦੇ 9 ਦਿਨ ਤਕ ਪਾਰਸਲ ਚੰਡੀਗੜ੍ਹ ਤੋਂ ਦਿੱਲੀ ਤੇ ਫਿਰ ਚੀਨ ਤਕ ਚਲਾ ਗਿਆ ਸੀ। ਇਸ ਦੇ 4 ਦਿਨਾਂ ਬਾਅਦ ਪਾਰਸਲ ਭਾਰਤ ਵਾਪਸ ਭੇਜ ਦਿੱਤਾ ਗਿਆ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …