Breaking News
Home / ਪੰਜਾਬ / ‘ਆਪ’ ਨੇ ਹਿਮਾਚਲ ਨੂੰ ਪਾਈਆਂ ਝਾੜਾਂ, ਆਖਿਆ

‘ਆਪ’ ਨੇ ਹਿਮਾਚਲ ਨੂੰ ਪਾਈਆਂ ਝਾੜਾਂ, ਆਖਿਆ

ਚੰਡੀਗੜ੍ਹ ‘ਤੇ ਤੁਹਾਡਾ ਰਤਾ ਵੀ ਹੱਕ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਦਰਿਆਈ ਪਾਣੀਆਂ ਦੀ ਪੰਜਾਬ ਕੋਲੋਂ ਰਾਇਲਟੀ ਲੈਣ ਦੀ ਮੰਗ ਤੇ ਰਾਜਧਾਨੀ ਚੰਡੀਗੜ੍ਹ ਵਿਚ 7.19 ਫ਼ੀਸਦੀ ਹਿੱਸੇਦਾਰੀ ਦੇ ਦਾਅਵੇ ਨੂੰ ਬੇਤੁਕਾ ਕਰਾਰ ਦਿੱਤਾ ਹੈ। ਪਾਰਟੀ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਝਾੜਾਂ ਪਾਉਂਦਿਆਂ ਕਿਹਾ ਕਿ ਹਿਮਾਚਲ ਦਾ ਚੰਡੀਗੜ੍ਹ ‘ਤੇ ਰੱਤਾ ਵੀ ਹੱਕ ਨਹੀਂ ਹੈ। ਪਾਰਟੀ ਵਿਧਾਇਕਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਰਾਜਧਾਨੀ ਚੰਡੀਗੜ੍ਹ ਵਿਚ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਬਾਰੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਦਾਅਵਾ ਬਿਲਕੁਲ ਗੈਰ-ਜਿੰਮੇਵਾਰਨਾ ਹੈ। ਜੈ ਰਾਮ ਠਾਕੁਰ ਵੱਲੋਂ ਅਜਿਹਾ ਬਿਆਨ ਦੇਣ ਪਿੱਛੇ ਹਿਮਾਚਲ ਪ੍ਰਦੇਸ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਫੋਕੀ ਵਾਹ-ਵਾਹ ਬਟੋਰਨ ਦੀ ਮਨਸਾ ਸਾਫ਼ ਝਲਕਦੀ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਰੀਬ 32 ਪੰਜਾਬੀ ਭਾਸ਼ਾਈ ਪਿੰਡ ਉਜਾੜ ਕੇ ਚੰਡੀਗੜ੍ਹ ਦੀ ਉਸਾਰੀ ਪੰਜਾਬ ਦੀ ਰਾਜਧਾਨੀ ਲਈ ਕੀਤੀ ਗਈ ਸੀ। ਇਸ ਲਈ ਹਿਮਾਚਲ ਪ੍ਰਦੇਸ਼ ਦਾ ਚੰਡੀਗੜ੍ਹ ਉੱਤੇ ਨਾ ਨੈਤਿਕ ਤੇ ਨਾ ਹੀ ਕਾਨੂੰਨੀ ਹੱਕ ਬਣਦਾ ਹੈ। ਚੇਤੇ ਰਹੇ ਕਿ ਹਿਮਾਚਲ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਚੰਡੀਗੜ੍ਹ ‘ਤੇ ਹਿਮਾਚਲ ਦਾ ਵੀ ਹੱਕ ਹੋਣ ਦੀ ਗੱਲ ਕੀਤੀ ਸੀ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …