2.9 C
Toronto
Saturday, May 2, 2026
spot_img
Homeਪੰਜਾਬਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਕਲਾਸ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਕਲਾਸ ਦਾ ਨਤੀਜਾ

ਮਾਨਸਾ ਦੀ ਲਵਪ੍ਰੀਤ ਕੌਰ 100 ਫੀਸਦੀ ਅੰਕਾਂ ਨਾਲ ਰਹੀ ਪਹਿਲੇ ਸਥਾਨ ’ਤੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਐਲਾਨੇ ਗਏ ਨਤੀਜੇ ਪਹਿਲੇ ਤਿੰਨ ਸਥਾਨਾਂ ’ਤੇ ਪੰਜਾਬ ਦੀਆਂ ਧੀਆਂ ਦਾ ਕਬਜ਼ਾ ਰਿਹਾ। ਜਦਕਿ ਮਾਨਸਾ ਦੀ ਲਵਪ੍ਰੀਤ ਕੌਰ 100 ਫੀਸਦੀ ਅੰਕਾਂ ਦੇ ਨਾਲ ਪੰਜਾਬ ਭਰ ਵਿਚੋਂ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮਾਨਸਾ ਦੀ ਹੀ ਗੁਰਅੰਕਿਤ ਕੌਰ 100 ਫੀਸਦੀ ਅੰਕਾਂ ਦੇ ਨਾਲ ਦੂਜੇ ਨੰਬਰ ’ਤੇ ਰਹੀ ਜਦੋਂਕਿ 99.7 ਫੀਸਦੀ ਅੰਕਾਂ ਦੇ ਨਾਲ ਲੁਧਿਆਣਾ ਦੀ ਸਮਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਸਾਲ 8ਵੀਂ ਜਮਾਤ ਦੀ ਪ੍ਰੀਖਿਆ ’ਚ 298127 ਵਿਦਿਆਰਥੀ ਬੈਠੇ ਸਨ ਜਿਨ੍ਹਾਂ ਵਿਚੋਂ 292206 ਵਿਦਿਆਰਥੀ ਪਾਸ ਹੋਏ ਜਦਕਿ ਨਤੀਜਾ 98.01 ਫੀਸਦੀ ਰਿਹਾ। ਉਨ੍ਹਾਂ ਅੱਗੇ ਦੱਸਿਆ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਵਿਚ ਪਾਸ ਨਹੀਂ ਹੋ ਸਕੇ ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ 2 ਮਹੀਨੇ ਤੱਕ ਫਿਰ ਹੋਵੇਗੀ।

 

RELATED ARTICLES
POPULAR POSTS