ਸੀਨੀਅਰ ਐਡਵੋਕੇਟ ਵਿਕਾਸ ਮਲਿਕ ਨੇ ਜਿਤਿਆ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦਾ ਖਿਤਾਬ December 16, 2023 ਸੀਨੀਅਰ ਐਡਵੋਕੇਟ ਵਿਕਾਸ ਮਲਿਕ ਨੇ ਜਿਤਿਆ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦਾ ਖਿਤਾਬ ਚੰਡੀਗੜ੍ਹ / ਬਿਊਰੋ ਨੀਊਜ਼ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਵਕੀਲਾਂ ਨੇ ਵਿਕਾਸ ਮਲਿਕ ‘ਤੇ ਭਰੋਸਾ ਜਤਾਉਂਦਿਆਂ ਉਸਨੂੰ ਇਕਤਰਫਾ ਜਿੱਤ ਦਿਵਾਈ। 866 ਵੋਟਾਂ ਦੀ ਕਾਮਯਾਬੀ ਨਾਲ ਹੁਣ ਉਨ੍ਹਾਂ ਦੇ ਸਿਰ ਇਸ ਅਹੁਦੇ ਦਾ ਤਾਜ ਸਜ ਗਿਆ ਹੈ। ਜਨਰਲ ਸਕੱਤਰ ਦੇ ਅਹੁਦੇ ‘ਤੇ ਸਵਰਨ ਸਿੰਘ ਟਿਵਾਣਾ ਨੇ 661 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸ਼ਾਮ ਨੂੰ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਵਿਕਾਸ ਮਲਿਕ ਸ਼ੁਰੂ ਤੋਂ ਹੀ ਬੜ੍ਹਤ ‘ਤੇ ਸਨ ਅਤੇ ਇਹ ਸਿਲਸਿਲਾ ਵੋਟਾਂ ਦੀ ਗਿਣਤੀ ਖ਼ਤਮ ਹੋਣ ਤੱਕ ਨਹੀਂ ਟੁੱਟਿਆ। ਸ਼ਾਮ ਨੂੰ ਸਾਰੀਆਂ ਈਵੀਐਮਜ਼ ਤੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਪੰਜ ਅਹੁਦੇਦਾਰਾਂ ਲਈ ਨਤੀਜੇ ਜਾਰੀ ਕੀਤੇ ਗਏ। ਪ੍ਰਧਾਨ ਦੇ ਅਹੁਦੇ ਲਈ ਵਿਕਾਸ ਮਲਿਕ ਨੂੰ 1536 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਮਕਾਰ ਸਿੰਘ ਬਟਾਲਵੀ ਨੂੰ 866 ਵੋਟਾਂ ਨਾਲ ਹਰਾਇਆ ਹੈ। ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਓਮਕਾਰ ਸਿੰਘ ਬਟਾਲਵੀ ਨੂੰ 848, ਸਪਨ ਧੀਰ ਨੂੰ 778 ਵੋਟਾਂ, ਐਨ.ਕੇ.ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ 36 ਵੋਟਾਂ ਮਿਲੀਆਂ। ਮਲਿਕ ਪਹਿਲੀ ਵਾਰ ਇਸ ਅਹੁਦੇ ਲਈ ਚੁਣੇ ਗਏ ਹਨ। ਉਹ ਇਸ ਤੋਂ ਪਹਿਲਾਂ 2020-21 ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ। ਦੱਸ ਦਈਏ ਕਿ, ਸ਼ੁੱਕਰਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਾਲ-ਨਾਲ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਤੇ ਅਧੀਨ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਮੁਕੰਮਲ ਹੋ ਗਈਆਂ। ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਲਗਭਗ 1.5 ਲੱਖ ਵੋਟਰਾਂ ਨੇ ਆਪਣੇ ਨੁਮਾਇੰਦੇ ਚੁਣੇ। ਚੋਣਾਂ ਲਈ ਕੁਝ ਥਾਵਾਂ ‘ਤੇ ਈਵੀਐਮ ਦੀ ਵਰਤੋਂ ਕੀਤੀ ਗਈ ਜਦਕਿ ਕੁਝ ਥਾਵਾਂ ‘ਤੇ ਰਵਾਇਤੀ ਤਰੀਕੇ ਨਾਲ ਬੈਲਟ ਪੇਪਰ ਦੀ ਵਰਤੋਂ ਕੀਤੀ ਗਈ। 2023-12-16 Parvasi Chandigarh Share Facebook Twitter Google + Stumbleupon LinkedIn Pinterest