28.4 C
Toronto
Friday, July 3, 2026
spot_img
HomeਕੈਨੇਡਾFrontਪੰਜਾਬ ਦੇ ਨੌਜਵਾਨ ਨੇ ਹਿਮਾਚਲ ਵਿਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ

ਪੰਜਾਬ ਦੇ ਨੌਜਵਾਨ ਨੇ ਹਿਮਾਚਲ ਵਿਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ

ਪੰਜਾਬ ਦੇ ਨੌਜਵਾਨ ਨੇ ਹਿਮਾਚਲ ਵਿਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ

ਚੰਡੀਗੜ੍ਹ / ਬਿਊਰੋ ਨੀਊਜ਼

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਸ਼ਖਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਪੈਰਾਗਲਾਈਡਰ ਨੇ ਸਕੂਟੀ ਨਾਲ ਆਸਮਾਨ ਵਿਚ 6 ਤੋਂ 7 ਕਿਲੋਮੀਟਰ ਦੀ ਉਡਾਣ ਭਰੀ। ਪਾਇਲਟ ਕੁਝ ਦੇਰ ਤੱਕ ਜ਼ਮੀਨ ਤੋਂ 200 ਫੁੱਟ ਤੋਂ ਵੱਧ ਉਚਾਈ ‘ਤੇ ਉਡਦਾ ਰਿਹਾ। ਪਾਇਲਟ ਦੇ ਇਸ ਹੈਰਾਨੀਜਨਕ ਕਾਰਨਾਮੇ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੰਜਾਬ ਵਾਸੀ ਹਰਸ਼ ਨੇ ਉਹ ਉਡਾਣ ਬਿਲਾਸਪੁਰ ਦੀ ਬੰਦਲਾ ਸਾਈਡ ਤੋਂ ਭਰੀ ਤੇ ਗੋਵਿੰਦ ਸਾਗਰ ਝੀਲ ਦੇ ਕਿਨਾਰੇ ਲੈਂਡ ਕੀਤਾ।ਇਹ ਕਈ ਸਾਲਾਂ ਤੋਂ ਪੈਰਾਗਲਾਈਡਿੰਗ ਕਰ ਰਿਹਾ ਹੈ। ਇਸ ਨਾਲ ਪੈਰਾਗਲਾਈਡਿੰਗ ਵਿਚ ਉਸ ਦੀ ਮੁਹਾਰਤ ਹੋ ਗਈ ਹੈ। ਹਰਸ਼ ਨੇ ਇਲੈਕਟ੍ਰਿਕ ਸਕੂਟੀ ਦੇ ਨਾਲ ਪੈਰਾਗਲਾਈਡਿੰਗ ਕੀਤੀ ਤੇ ਉਹ 7 ਤੋਂ 8 ਮਿੰਟ ਤੱਕ ਸਕੂਟੀ ਨਾਲ ਹਵਾ ਵਿਚ ਉਡਦਾ ਰਿਹਾ।  ਇਸ ਦੌਰਾਨ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਵੀ ਉਮੜੀ, ਜੋ ਕਿ ਉਸ ਨੂੰ ਦੇਖ ਕੇ ਹੈਰਾਨ ਸਨ। ਉਸ ਨੇ ਨਾ ਸਿਰਫ ਉਡਾਣ ਭਰੀ ਸਗੋਂ ਸਕੂਟੀ ਨੂੰ ਪੂਰੀ ਸਮਰੱਥਾ ਨਾਲ ਲੈਂਡ ਵੀ ਕਰਾਇਆ। ਆਮ ਤੌਰ ‘ਤੇ ਲੋਕ ਪੈਰਾਗਲਾਈਡਿੰਗ ਦਾ ਨਾਂ ਸੁਣਕੇ ਹੀ ਡਰ ਜਾਂਦੇ ਹਨ ਪਰ ਹਰਸ਼ ਨੇ ਤਾਂ ਸਕੂਟੀ ਨੂੰ ਵੀ ਹਵਾ ਵਿਚ ਉਡਾ ਕੇ ਪੈਰਾਗਲਾਈਡਿੰਗ ਕੀਤੀ।

RELATED ARTICLES
POPULAR POSTS