13.8 C
Toronto
Wednesday, September 30, 2026
spot_img
Homeਭਾਰਤਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਸੁਰੱਖਿਆ ਏਜੰਸੀਆਂ ਦੇ ਉੱਡੇ ਹੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਆਪਣੇ ਆਪ ਨੂੰ ਮੁਖਤਾਰ ਅਲੀ ਦੱਸਣ ਵਾਲੇ ਵਿਅਕਤੀ ਨੇ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸਦੀ ਸੂਚਨਾ ਆਈ.ਬੀ., ਐੱਸ.ਪੀ.ਜੀ. ਸਮੇਤ ਹੋਰ ਏਜੰਸੀਆਂ ਨੂੰ ਦੇ ਦਿੱਤੀ। ਪੁਲਿਸ ਨੇ ਫੋਨ ਕਾਲ ਨੂੰ ਟਰੇਸ ਕੀਤਾ ਜਿਸ ਦੀ ਲੋਕੇਸ਼ਨ ਆਨੰਦ ਪਰਬਤ ਇਲਾਕੇ ਦੀ ਨਿਕਲੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਕੱਲ੍ਹ ਇੱਕ ਵਿਅਕਤੀ ਨੇ ਫੋਨ ਕਰ ਪ੍ਰਧਾਨ ਮੰਤਰੀ ਨੂੰ ਭੱਦੇ ਸ਼ਬਦ ਕਹਿਣ ਦੇ ਨਾਲ ਹੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਸੀ।

RELATED ARTICLES
POPULAR POSTS