Breaking News
Home / ਭਾਰਤ / ਏਅਰ ਇੰਡੀਆ ਨੇ ਭਾਰਤ-ਬ੍ਰਿਟੇਨ ਵਿਚਾਲੇ ਉਡਾਣਾਂ ਕੀਤੀਆਂ ਰੱਦ

ਏਅਰ ਇੰਡੀਆ ਨੇ ਭਾਰਤ-ਬ੍ਰਿਟੇਨ ਵਿਚਾਲੇ ਉਡਾਣਾਂ ਕੀਤੀਆਂ ਰੱਦ

ਕਰੋਨਾ ਕਰਕੇ ਬ੍ਰਿਟੇਨ ਵਲੋਂ ਲਗਾਈਆਂ ਪਾਬੰਦੀਆਂ ਤੋਂ ਬਾਅਦ ਕੰਪਨੀ ਨੇ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬ੍ਰਿਟੇਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਵਲੋਂ 24 ਤੋਂ 30 ਅਪ੍ਰੈਲ ਦੇ ਵਿਚਾਲੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ । ਯਾਤਰੀਆਂ ਦੇ ਟਿਕਟ ‘ਤੇ ਰਿਫੰਡ ਨੂੰ ਲੈ ਕੇ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ‘ਚ ਕਰੋਨਾ ਮਹਾਮਾਰੀ ਦੀਆਂ ਚਿੰਤਾਵਾਂ ਦੌਰਾਨ ਬ੍ਰਿਟੇਨ ਨੇ ਹਾਲ ਹੀ ਵਿਚ ਯਾਤਰੀਆਂ ਦੇ ਆਉਣ ‘ਤੇ ਪਾਬੰਦੀ ਲਾਈ ਹੈ। ਏਅਰ ਇੰਡੀਆ ਨੇ ਕਿਹਾ ਕਿ ਜੋ ਯਾਤਰੀ ਭਾਰਤ ਤੇ ਯੂਕੇ ਦੌਰਾਨ ਯਾਤਰਾ ਕਰਨ ਵਾਲੇ ਸਨ, ਉਨ੍ਹਾਂ ਦੀ ਯਾਤਰਾ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਭਾਰਤ ਦੌਰਾ ਵੀ ਰੱਦ ਹੋ ਚੁੱਕਾ ਹੈ।

 

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …