Breaking News
Home / ਭਾਰਤ / ਨੌਕਰੀ ਕਰਨ ਵਾਲਿਆਂ ਨਾਲੋਂ ਚੰਗੇ ਭਿਖਾਰੀ!

ਨੌਕਰੀ ਕਰਨ ਵਾਲਿਆਂ ਨਾਲੋਂ ਚੰਗੇ ਭਿਖਾਰੀ!

ਹੀਨੇ ਦੇ ਕਮਾਉਂਦੇ ਹਨ 45 ਹਜ਼ਾਰ ਰੁਪਏ, ਕਈ ਤਾਂ ਕਰਦੇ ਹਨ ਦੋ-ਦੋ ਸ਼ਿਫਟਾਂ ਵਿਚ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਲਗਭਗ ਡੇਢ ਫੀਸਦੀ ਆਬਾਦੀ ਭਿਖਾਰੀਆਂ ਦੀ ਹੈ। ਇਨ੍ਹਾਂ ਬਾਰੇ ਇਹ ਜਾਣਕਾਰੀ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਉਨ੍ਹਾਂ ਨੌਕਰੀ ਪੇਸ਼ੇ ਵਾਲਿਆਂ ਨਾਲੋਂ ਕਿਤੇ ਸਹੀ ਹੈ ਜੋ ਤਰਸ ਖਾ ਕੇ ਉਨ੍ਹਾਂ ਦੇ ਕਟੋਰੇ ‘ਚ ਪੈਸੇ ਪਾ ਦਿੰਦੇ ਹਨ। ਗੁਲਾਬ ਦੇ ਫੁੱਲਾਂ ਨਾਲ ਨੋਇਡਾ ਸੈਕਟਰ 15 ਮੈਟਰੋ ਸਟੇਸ਼ਨ ਕੋਲ ਭੀਖ ਮੰਗਣ ਬੈਠੇ ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਦੇ 26 ਸਾਲਾ ਸੁਨੀਲ ਸਾਹਨੀ ਦਾ ਕਹਿਣਾ ਹੈ ਕਿ ਉਸ ਨੂੰ ਬਿਜ਼ਨਸ ਕਰਨ ਵਿਚ ਰੁਚੀ ਨਹੀਂ ਹੈ, ਕਿਉਂਕਿ ਇਸ ਨਾਲ ਉਸਦਾ ਭੀਖ ਮੰਗਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਦੋ ਸ਼ਿਫਟਾਂ ਵਿਚ 1200 ਤੋਂ 1500 ਰੁਪਏ ਕਮਾ ਲੈਂਦਾ ਹੈ। ਸੁਨੀਲ ਭੀਖ ਮੰਗ ਕੇ ਹਰ ਮਹੀਨੇ 36 ਤੋਂ 45 ਹਜ਼ਾਰ ਰੁਪਏ ਤਕ ਕਮਾ ਲੈਂਦਾ ਹੈ ਜੋ ਕਿ ਨੌਕਰੀ ਪੇਸ਼ਾ ਕਰਨ ਵਾਲਿਆਂ ਦੀ ਤਨਖਾਹ ਤੋਂ ਵੀ ਜ਼ਿਆਦਾ ਹੈ।
ਸੁਨੀਲ ਬਚਪਨ ਤੋਂ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਤੇ ਫਿਲਹਾਲ ਦੋਵੇਂ ਲੱਤਾਂ ਤੋਂ ਲਾਚਾਰ ਹੈ।
ਇਸ ‘ਤੇ ਆਪਣੀ ਮਾਂ ਤੋਂ ਇਲਾਵਾ ਛੋਟੇ ਭੈਣ-ਭਰਾ ਦੀ ਵੀ ਜ਼ਿੰਮੇਵਾਰੀ ਹੈ। ਉਹ ਨਹੀਂ ਚਾਹੁੰਦਾ ਕਿ ਉਸ ਦੇ ਭੈਣ-ਭਰਾ ਨੂੰ ਵੀ ਇਹ ਦਿਨ ਦੇਖਣਾ ਪਵੇ।
ਸੁਨੀਲ ਦਾ ਮੰਨਣਾ ਹੈ ਕਿ ਭੀਖ ਮੰਗਣਾ ਕੋਈ ਸਨਮਾਨ ਵਾਲਾ ਕੰਮ ਨਹੀਂ ਹੈ, ਕੋਈ ਵੀ ਆ ਕੇ ਧਮਕਾ ਕੇ ਚਲਾ ਜਾਂਦਾ ਹੈ। ਕੁਝ ਭਿਖਾਰੀ ਆਪਣਾ ਨਾਂ ਪਤਾ ਜ਼ਾਹਰ ਨਹੀਂ ਕਰਨਾ ਚਾਹੁੰਦੇ। ਲੰਘੇ ਦੋ ਸਾਲਾਂ ਤੋਂ ਇਕ ਮੈਟਰੋ ਸਟੇਸ਼ਨ ਦੇ ਬਾਹਰ ਬੈਠਣ ਵਾਲਾ ਦੋਵੇਂ ਹੱਥਾਂ ਤੋਂ ਲਾਚਾਰ ਅਸ਼ੋਕ ਇਸ ਦੀ ਵਜ੍ਹਾ ਦੱਸਦੇ ਹੋਏ ਕਹਿੰਦਾ ਹੈ ਕਿ ਇਕ ਤਾਂ ਉਹ ਬ੍ਰਾਹਮਣ ਹੈ ਤੇ ਉਸ ਨੇ ਆਪਣੀ ਭੈਣ ਦਾ ਵਿਆਹ ਕਰਨਾ ਹੈ। ਜੇ ਉਸ ਨੇ ਆਪਣੀ ਪਛਾਣ ਜੱਗ ਜ਼ਾਹਰ ਕਰ ਦਿੱਤੀ ਤਾਂ ਉਸ ਦੀ ਭੈਣ ਨਾਲ ਕੋਈ ਵਿਆਹ ਨਹੀਂ ਕਰੇਗਾ। ਜਿਸ ਜਗ੍ਹਾ ‘ਤੇ ਅਸ਼ੋਕ ਬੈਠਦਾ ਹੈ, ਉਥੇ ਆਮ ਦਿਨਾਂ ਵਿਚ ਇਕ ਘੰਟੇ ਦੀ ਕਮਾਈ 70 ਤੋਂ 100 ਰੁਪਏ ਹੈ। ਲਗਭਗ 7-8 ਸਾਲ ਪਹਿਲਾਂ ਥ੍ਰੈਸ਼ਰ ‘ਚ ਹੱਥ ਆ ਜਾਣ ਕਾਰਨ ਤੇ ਇਨਫੈਕਸ਼ਨ ਹੋ ਜਾਣ ਕਾਰਨ ਅਸ਼ੋਕ ਦੇ ਦੋਵੇਂ ਹੱਥ ਕੱਟਣੇ ਪਏ।ਇਲਾਜ ਲਈ ਸਾਰੀ ਜ਼ਮੀਨ ਵਿਕ ਗਈ ਤੇ 12 ਲੱਖ ਰੁਪਏ ਖਰਚ ਆਇਆ ਪਰ ਉਸ ਦੇ ਹੱਥ ਨਹੀਂ ਬਚ ਸਕੇ ਤੇ ਅਖੀਰ ਵਿਚ ਅਸ਼ੋਕ ਨੂੰ ਭੀਖ ਮੰਗਣਾ ਹੀ ਸਹੀ ਲੱਗਿਆ।

 

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …