ਪੰਜਾਬ ‘ਚ 65.79 ਫੀਸਦੀ ਪਈਆਂ ਵੋਟਾਂ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਜਿਸ ਦੇ ਨਤੀਜੇ ਹੁਣ 23 ਮਈ ਦਿਨ ਵੀਰਵਾਰ ਨੂੰ ਆ ਜਾਣਗੇ। ਸੱਤਵੇਂ ਪੜ੍ਹਾਅ ਤਹਿਤ ਲੰਘੇ ਕੱਲ੍ਹ ਪੰਜਾਬ ਦੀਆਂ 13 ਸੀਟਾਂ ਸਮੇਤ 59 ਸੀਟਾਂ ‘ਤੇ ਵੋਟਾਂ ਪਈਆਂ ਹਨ। ਪੰਜਾਬ ਵਿਚ ਕੁੱਲ 65.79 ਫੀਸਦੀ ਪੋਲਿੰਗ ਹੋਈ ਹੈ। ਜਿਸ ਤਹਿਤ ਲੋਕ ਸਭਾ ਹਲਕਾ ਬਠਿੰਡਾ ਵਿਚ ਸਭ ਤੋਂ ਵੱਧ 73.93 ਫੀਸਦੀ ਅਤੇ ਫਿਰੋਜ਼ਪੁਰ ਵਿਚ 72.58 ਫੀਸਦੀ ਵੋਟਾਂ ਪਈਆਂ ਹਨ, ਜਦਕਿ ਅੰਮ੍ਰਿਤਸਰ ਵਿਚ ਸਭ ਤੋਂ ਘੱਟ 56.35 ਫੀਸਦੀ ਪੋਲਿੰਗ ਹੋਈ ਹੈ। ਇਸੇ ਤਰ੍ਹਾਂ ਪਟਿਆਲਾ ਵਿਚ 67.62, ਸੰਗਰੂਰ ‘ਚ 71.24, ਲੁਧਿਆਣਾ ‘ਚ 62.15, ਫਰੀਦਕੋਟ ‘ਚ 63.20, ਖਡੂਰ ਸਾਹਿਬ ‘ਚ 64.17, ਫਤਹਿਗੜ੍ਹ ਸਾਹਿਬ ‘ਚ 65.65, ਆਨੰਦਪੁਰ ਸਾਹਿਬ ‘ਚ 64.05, ਗੁਰਦਾਸਪੁਰ ‘ਚ 69.30, ਹੁਸ਼ਿਆਰਪੁਰ ‘ਚ 61.63 ਅਤੇ ਜਲੰਧਰ ‘ਚ 62.92 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 278 ਉਮੀਦਵਾਰ ਮੈਦਾਨ ਵਿਚ ਸਨ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਾਲੇ ਹੀ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …