26.4 C
Toronto
Thursday, September 18, 2025
spot_img
Homeਪੰਜਾਬਪਠਾਨਕੋਟ ਨੇੜੇ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਪਠਾਨਕੋਟ ਨੇੜੇ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਹਾਦਸਾਗ੍ਰਸਤ ਜਹਾਜ਼ ਰਣਜੀਤ ਸਾਗਰ ਡੈਮ ’ਚ ਡਿੱਗਿਆ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਨੇੜੇ ਅੱਜ ਭਾਰਤੀ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹੈਲੀਕਾਪਟਰ ਵਿਚ ਭਾਰਤੀ ਹਵਾਈ ਸੈਨਾ ਦੇ ਤਿੰਨ ਜਵਾਨ ਸਵਾਰ ਸਨ ਜੋ ਬਿਲਕੁਲ ਸੁਰੱਖਿਅਤ ਦੱਸੇ ਜਾ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਿੱਧਾ ਰਣਜੀਤ ਸਾਗਰ ਡੈਮ ਵਿਚ ਡਿੱਗ ਗਿਆ। ਮਿਲੀ ਜਾਣਕਾਰੀ ਅਨੁਸਾਰ 254 ਆਰਮੀ ਦੀ ਐਵੀਏਸ਼ਨ ਸਕਵੈਡਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਸਵੇਰੇ 10 ਵਜੇ 20 ਮਿੰਟ ’ਤੇ ਉਡਾਣ ਭਰੀ ਸੀ। ਰਣਜੀਤ ਸਿੰਘ ਡੈਮ ਉਪਰ ਹੈਲੀਕਾਪਟਰ ਕਾਫੀ ਹੇਠਾਂ ਉਡ ਰਿਹਾ ਸੀ ਅਤੇ ਉਹ ਕ੍ਰੈਸ਼ ਹੋ ਗਿਆ। ਕ੍ਰੈਸ਼ ਹੋਏ ਹੈਲੀਕਾਪਟਰ ਦੀ ਭਾਲ ਲਈ ਐਨ ਡੀ ਆਰ ਐਫ ਅਤੇ ਪੁਲਿਸ ਦਾ ਰੈਸਕਿਊ ਅਪ੍ਰੇਸ਼ਨ ਜਾਰੀ ਹੈ। ਜਹਾਜ਼ ਦਾ ਪਤਾ ਲਗਾਉਣ ਲਈ ਕਿਸ਼ਤੀਆਂ ਅਤੇ ਗੋਤਾਖੋਰਾਂ ਦੀ ਵੀ ਮਦਦ ਲਈ ਜਾ ਰਹੀ ਹੈ ਪ੍ਰੰਤੂ ਡੈਮ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਹੈਲੀਕਾਪਟਰ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ’ਚ ਜੰਮੂ-ਕਸ਼ਮੀਰ ਦੇ ਕਠੂਆ ’ਚ ਭਾਰਤੀ ਫੌਜ ਦਾ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ ਵੀ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਦੌਰਾਨ ਦੋਵੇਂ ਪਾਇਲਟ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਧਰੁਵ ਹੈਲੀਕਾਪਟਰ ਨੂੰ ਭਾਰਤ ’ਚ ਵਿਕਸਿਤ ਕੀਤਾ ਗਿਆ ਹੈ।

 

RELATED ARTICLES
POPULAR POSTS