22.2 C
Toronto
Friday, August 28, 2026
spot_img
HomeਕੈਨੇਡਾFrontਮਜੀਠੀਆ, ਚੰਦੂਮਾਜਰਾ ਅਤੇ ਰੱਖੜਾ ਦੀ ਅਚਨਚੇਤ ਮੁਲਾਕਾਤ ਨੇ ਛੇੜੀ ਸਿਆਸੀ ਚਰਚਾ

ਮਜੀਠੀਆ, ਚੰਦੂਮਾਜਰਾ ਅਤੇ ਰੱਖੜਾ ਦੀ ਅਚਨਚੇਤ ਮੁਲਾਕਾਤ ਨੇ ਛੇੜੀ ਸਿਆਸੀ ਚਰਚਾ

ਮਜੀਠੀਆ, ਚੰਦੂਮਾਜਰਾ ਅਤੇ ਰੱਖੜਾ ਦੀ ਅਚਨਚੇਤ ਮੁਲਾਕਾਤ ਨੇ ਛੇੜੀ ਸਿਆਸੀ ਚਰਚਾ
ਚੰਦੂਮਾਜਰਾ ਨੇ ਕਿਹਾ : ਅਸੀਂ ਅਦਾਲਤ ’ਚ ਇਕ ਕੇਸ ਦੇ ਮਾਮਲੇ ਵਿਚ ਪੇਸ਼ ਹੋਣ ਲਈ ਹੋਏ ਸੀ ਇਕੱਠੇ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਅਤੇ ਇਸ ਤੋਂ ਵੱਖ ਹੋਏ ਧੜੇ ਦੇ ਇਕ ਮੰਚ ’ਤੇ ਇਕੱਠੇ ਹੋਣ ਦੀਆਂ ਅਟਕਲਾਂ ਦੇ ਵਿਚਕਾਰ ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਵੀਡੀਓ ਕਲਿੱਪ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵੀਡੀਓ ਕਲਿੱਪ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਵੱਖਰੇ ਧੜ੍ਹੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ, ਇਕ ਇਮਾਰਤ ਦੀ ਲਾਬੀ ਵਿਚ ਇਕੱਠੇ ਨਜ਼ਰ ਆਏ। ਇਨ੍ਹਾਂ ਆਗੂਆਂ ਨੇ ਇਕ ਦੂਜੇ ਦਾ ਹਾਲ-ਚਾਲ ਵੀ ਪੁੱਛਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਤਿੰਨੋਂ ਆਗੂ ਇਕ ਪੁਰਾਣੇ ਕੇਸ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ ਹੋਣ ਲਈ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਚੰਦੂਮਾਜਰਾ ਅਤੇ ਰੱਖੜਾ ਨੇ ਬਾਦਲਾਂ ਦੇ ਖਿਲਾਫ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ‘ਅਕਾਲੀ ਦਲ ਪੁਨਰ ਸੁਰਜੀਤ’ ਦੀ ਪ੍ਰਮੁੱਖਤਾ ਨਾਲ ਅਗਵਾਈ ਕੀਤੀ ਸੀ। ਲੰਘੇ ਦਿਨੀਂ ਮਜੀਠੀਆ ਨੇ ਇਹ ਵੀ ਕਿਹਾ ਸੀ ਕਿ ਉਹ ਬਾਗੀ ਅਕਾਲੀ ਆਗੂਆਂ ਨੂੰ ਪਾਰਟੀ ਵਿਚ ਵਾਪਸ ਲਿਆਉਣ ਲਈ ਉਨ੍ਹਾਂ ਕੋਲ ਨੰਗੇ ਪੈਰੀਂ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।

RELATED ARTICLES
POPULAR POSTS