17.7 C
Toronto
Tuesday, August 18, 2026
spot_img
HomeਕੈਨੇਡਾFrontਇੰਗਲੈਂਡ ’ਚ ਛਾਇਆ ਸਿੱਖ ਗੱਭਰੂ - ਅਰਸ਼ਦੀਪ ਸਿੰਘ ਡਾਂਗ ਬਣਿਆ ਪਹਿਲਾ ‘ਸਿੱਖ...

ਇੰਗਲੈਂਡ ’ਚ ਛਾਇਆ ਸਿੱਖ ਗੱਭਰੂ – ਅਰਸ਼ਦੀਪ ਸਿੰਘ ਡਾਂਗ ਬਣਿਆ ਪਹਿਲਾ ‘ਸਿੱਖ ਫਾਈਟਰ ਪਾਇਲਟ’

ਇੰਗਲੈਂਡ ’ਚ ਛਾਇਆ ਸਿੱਖ ਗੱਭਰੂ – ਅਰਸ਼ਦੀਪ ਸਿੰਘ ਡਾਂਗ ਬਣਿਆ ਪਹਿਲਾ ‘ਸਿੱਖ ਫਾਈਟਰ ਪਾਇਲਟ’
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿੱਚ ਜਨਮੇ, ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬਿ੍ਰਟਿਸ਼ ਰਾਇਲ ਏਅਰ ਫੋਰਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰਾਇਲ ਏਅਰ ਫੋਰਸ ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਹਨ। ਰਾਇਲ ਏਅਰ ਫੋਰਸ ਅਨੁਸਾਰ ਦੂਜੀ ਆਲਮੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਿੱਖ ਅਧਿਕਾਰੀ ਨੇ ਲੜਾਕੂ ਸਕੁਐਡਰਨ ਤੋਂ ਵਿੰਗਾਂ ਲਈ ਯੋਗਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਉੱਤਰੀ ਵੇਲਜ਼ ਸਥਿਤ ਰਾਇਲ ਏਅਰ ਫੋਰਸ ‘ਵੈਲੀ’ ਵਿਖੇ ਕਰਵਾਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਡਾਂਗ 1998 ਵਿੱਚ ਮਹਿਜ਼ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਯੂਕੇ ਚਲੇ ਗਏ ਸਨ। ਉਸ ਨੇ ਬਿ੍ਰਸਟਲ ਯੂਨੀਵਰਸਿਟੀ ਤੋ ਡਿਗਰੀ ਹਾਸਲ ਕੀਤੀ, ਜਿਸ ਤੋਂ ਬਾਅਦ ਫਰਵਰੀ 2022 ਵਿੱਚ ਅਫਸਰ ਸਿਖਲਾਈ ਅਤੇ 2023 ਵਿੱਚ ਸ਼ੁਰੂਆਤੀ ਉਡਾਣ ਸਿਖਲਾਈ ਪੂਰੀ ਕੀਤੀ। ਸਾਲ 2024 ਵਿੱਚ ਤੇਜ਼ ਜੈੱਟ ਸਟ੍ਰੀਮ ਲਈ ਚੁਣੇ ਜਾਣ ਤੋਂ ਬਾਅਦ ਉਸ ਨੇ ਅਮਰੀਕਾ ਦੇ ਟੈਕਸਾਸ ਵਿੱਚ ਵੀ ਵਿਸ਼ੇਸ਼ ਸਿਖਲਾਈ ਲਈ ਅਤੇ ਜੁਲਾਈ 2026 ਵਿੱਚ ਆਪਣਾ ਵਿੰਗ ਟੈਸਟ ਪਾਸ ਕੀਤਾ ਸੀ।

RELATED ARTICLES
POPULAR POSTS