17.3 C
Toronto
Thursday, August 20, 2026
spot_img
HomeਕੈਨੇਡਾFrontਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚ ਫੇਲ੍ਹ

ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚ ਫੇਲ੍ਹ

ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚ ਫੇਲ੍ਹ
ਸਾਰੇ ਪਾਇਲਟਾਂ ਦੀ ਲਾਜ਼ਮੀ ਜਾਂਚ ਦੌਰਾਨ ਹੋ ਗਿਆ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਗਰੁੱਪ ਦੇ ਦੋ ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਦੇ ਨਤੀਜੇ ਪਾਜ਼ੇਟਿਵ ਆਉਣ ਨਾਲ ਏਵੀਏਸ਼ਨ ਖੇਤਰ ਵਿਚ ਹੜਕੰਪ ਮਚ ਗਿਆ ਹੈ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲੰਘੀ 4 ਅਗਸਤ ਨੂੰ ਫੂਕੇਟ ਤੋਂ ਦਿੱਲੀ ਆ ਰਹੀ ਫਲਾਈਟ ਦਾ ਪਾਇਲਟ-ਇਨ-ਕਮਾਂਡ ਮੈਰੀਜੁਆਨਾ ਦੇ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਸੀ। ਜਿਸ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਪਾਇਲਟਾਂ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕੀਤੀ ਸੀ। ਜਾਣਕਾਰੀ ਮਿਲੀ ਹੈ ਕਿ ਇਸ ਸਕਰੀਨਿੰਗ ਮੁਹਿੰਮ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਕਰੀਬ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਹਾਲਾਂਕਿ ਏਅਰ ਇੰਡੀਆ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ ਫੂਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਵਿਚ 137 ਯਾਤਰੀ ਅਤੇ 8 ਕਰੂ ਮੈਂਬਰਾਂ ਸਣੇ 145 ਵਿਅਕਤੀ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਅਚਾਨਕ ਕਰੀਬ 300 ਫੁੱਟ ਹੇਠਾਂ ਡਿੱਗ ਗਿਆ ਸੀ, ਜਿਸ ਕਾਰਨ 24 ਯਾਤਰੀ ਅਤੇ ਕਰੂ ਮੈਂਬਰ ਜ਼ਖ਼ਮੀ ਹੋ ਗਏ ਸਨ।

RELATED ARTICLES
POPULAR POSTS