4.1 C
Toronto
Saturday, April 11, 2026
spot_img
HomeਕੈਨੇਡਾFrontਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ’ਚ ਨਹੀਂ ਕੀਤਾ ਬਦਲਾਅ

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ’ਚ ਨਹੀਂ ਕੀਤਾ ਬਦਲਾਅ


ਕਰਜ਼ਾ ਤੇ ਈ.ਐਮ.ਆਈ ਨਹੀਂ ਬਦਲਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਵਾਰ ਰੈਪੋ ਰੇਟ ਵਿਚ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 5.5 ਫੀਸਦੀ ’ਤੇ ਜਿਉਂ ਦਾ ਤਿਉਂ ਰੱਖਿਆ ਹੈ। ਯਾਨੀਕਿ ਹੁਣ ਕਰਜ਼ੇ ਮਹਿੰਗੇ ਨਹੀਂ ਹੋਣਗੇ ਅਤੇ ਤੁਹਾਡੀ ਈ.ਐਮ.ਆਈ. ਨਹੀਂ ਵਧੇਗੀ। ਇਸ ਤੋਂ ਪਹਿਲਾਂ ਆਰ.ਬੀ.ਆਈ. ਨੇ ਜੂਨ ਮਹੀਨੇ ਦੌਰਾਨ ਵਿਆਜ਼ ਦਰ 0.50 ਫੀਸਦੀ ਘਟਾ ਕੇ 5.5 ਫੀਸਦੀ ਕੀਤੀ ਸੀ। ਇਹ ਫੈਸਲਾ ਮਾਨੇਟਰੀ ਪਾਲਿਸੀ ਕਮੇਟੀ ਦੀ 4 ਤੋਂ 6 ਅਗਸਤ ਤੱਕ ਚੱਲੀ ਮੀਟਿੰਗ ਵਿਚ ਲਿਆ ਗਿਆ। ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੰਜੇ ਮਲਹੋਤਰਾ ਨੇ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰ ਵਿਆਜ਼ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿਚ ਸਨ। ਰਿਜ਼ਰਵ ਬੈਂਕ ਆਫ ਇੰਡੀਆ ਜਿਸ ਰੇਟ ’ਤੇ ਬੈਂਕਾਂ ਨੂੰ ਕਰਜ਼ਾ ਦਿੰਦੀ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਇਸ ਵਿਚ ਬਦਲਾਅ ਨਾ ਹੋਣ ਦਾ ਮਤਲਬ ਹੈ ਕਿ ਵਿਆਜ਼ ਦਰਾਂ ਨਾ ਵਧਣਗੀਆਂ ਤੇ ਨਾ ਹੀ ਘਟਣਗੀਆਂ।

RELATED ARTICLES
POPULAR POSTS