24.3 C
Toronto
Wednesday, August 19, 2026
spot_img
HomeਕੈਨੇਡਾFrontਟਰੰਪ ਦੀ ਟੈਰਿਫ ਵਧਾਉਣ ਦੀ ਧਮਕੀ ’ਤੇ ਭਾਰਤ ਦਾ ਜਵਾਬ

ਟਰੰਪ ਦੀ ਟੈਰਿਫ ਵਧਾਉਣ ਦੀ ਧਮਕੀ ’ਤੇ ਭਾਰਤ ਦਾ ਜਵਾਬ

ਟਰੰਪ ਦੀ ਟੈਰਿਫ ਵਧਾਉਣ ਦੀ ਧਮਕੀ ’ਤੇ ਭਾਰਤ ਦਾ ਜਵਾਬ
ਜੈਸ਼ੰਕਰ ਨੇ ਕਿਹਾ : ਇਕ ਦੇਸ਼ ਦਾ ਦਬਦਬਾ ਨਹੀਂ ਚਲੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ ਹੋਰ ਜ਼ਿਆਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਅਮਰੀਕਾ ਦਾ ਨਾਮ ਲੈ ਕੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਭਾਰਤ ਨੂੰ ਪਰਵਾਹ ਨਹੀਂ ਹੈ ਕਿ ਰੂਸ ਦੇ ਹਮਲੇ ਵਿਚ ਕਿੰਨੇ ਵਿਅਕਤੀਆਂ ਦੀ ਜਾਨ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਇਸ ਲਈ ਮੈਂ ਭਾਰਤ ’ਤੇ ਟੈਰਿਫ ਨੂੰ ਵਧਾਉਣ ਜਾ ਰਿਹਾ ਹਾਂ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਦੁਨੀਆ ਦੀ ਵਿਵਸਥਾ ਵਿਚ ਹੁਣ ਕਿਸੇ ਇਕ ਦਾ ਦਬਦਬਾ ਨਹੀਂ ਚਲੇਗਾ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਲਈ ਹਰ ਜ਼ਰੂਰੀ ਕਦਮ ਉਠਾਵਾਂਗੇ। ਧਿਆਨ ਰਹੇ ਕਿ ਟਰੰਪ ਨੇ ਪਿਛਲੇ ਹਫਤੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਇਆ ਸੀ, ਜੋ 7 ਅਗਸਤ ਤੋਂ ਲਾਗੂ ਹੋਵੇਗਾ।

RELATED ARTICLES
POPULAR POSTS