
New Delhi : ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ ਭਾਰਤ ਅਗਲੇ ਦੋ ਸਾਲਾਂ ਦੇ ਅੰਦਰ ਦੇਸ਼ ਵਿੱਚ ਆਪਣਾ ਸਿਵਿਲੀਅਨ ਏਅਰਕ੍ਰਾਫਟ (ਨਾਗਰਿਕ ਜਹਾਜ਼) ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਇਹ ਐਲਾਨ ਵਿਸਾਖਾਪਟਨਮ ਵਿੱਚ ਆਯੋਜਿਤ 41ਵੇਂ IATO ਸਾਲਾਨਾ ਕਨਵੈਨਸ਼ਨ ਦੌਰਾਨ ਕੀਤਾ।
ਇਸ ਕਦਮ ਨੂੰ ਭਾਰਤ ਦੇ ਸਿਵਿਲ ਹਵਾਬਾਜ਼ੀ ਖੇਤਰ ਵਿੱਚ ਇੱਕ ਮਹੱਤਵਪੂਰਨ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਦੇਸ਼ ਹੁਣ ਸਿਰਫ਼ ਦੁਨੀਆ ਦੀਆਂ ਵੱਡੀਆਂ ਜਹਾਜ਼ ਨਿਰਮਾਤਾ ਕੰਪਨੀਆਂ ਤੋਂ ਜਹਾਜ਼ ਖਰੀਦਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦਾ।
ਮੰਤਰੀ ਨੇ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ 860 ਜਹਾਜ਼ ਸੇਵਾ ਵਿੱਚ ਹਨ, ਜਦਕਿ 1,640 ਜਹਾਜ਼ਾਂ ਦੇ ਆਰਡਰ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਕਨੈਕਟੀਵਿਟੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਕੋਵਿਡ ਤੋਂ ਬਾਅਦ ਗਲੋਬਲ ਸਪਲਾਈ ਚੇਨ ਵਿੱਚ ਆਈਆਂ ਰੁਕਾਵਟਾਂ ਅਤੇ ਦੁਨੀਆ ਭਰ ਵਿੱਚ ਜਹਾਜ਼ਾਂ ਦੀ ਕਮੀ ਕਾਰਨ ਜਹਾਜ਼ਾਂ ਦੀ ਡਿਲੀਵਰੀ ਵਿੱਚ ਦੇਰੀ ਹੋਈ ਹੈ। ਕੁਝ ਸੈਲਾਨੀ ਰੂਟਾਂ ‘ਤੇ ਅਜੇ ਵੀ ਹਵਾਈ ਕਿਰਾਏ ਜ਼ਿਆਦਾ ਹਨ ਅਤੇ ਹਵਾਈ ਕਨੈਕਟੀਵਿਟੀ ਵੀ ਲੋੜ ਅਨੁਸਾਰ ਪੂਰੀ ਨਹੀਂ ਹੈ।

