
ਯੂਕੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਪਾਸਪੋਰਟ ਧਾਰਕਾਂ ਨੂੰ ਰਾਹਤ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਵਿਦਿਆਰਥੀ ਵੀਜ਼ਾ ਦੇ ਅਧਿਕਾਰਤ ਨਿਯਮਾਂ ਅਨੁਸਾਰ ਕੁਝ ਬਿਨੇਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਟੈਸਟ ਦਾ ਸਬੂਤ ਦੇਣ ਤੋਂ ਛੋਟ ਮਿਲ ਗਈ ਹੈ। ਯੂ.ਕੇ., ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਪਾਸਪੋਰਟ ਧਾਰਕ ਇਸ ਸਬੰਧੀ ਮੁੱਖ ਛੋਟ ਵਾਲੀ ਸ਼੍ਰੇਣੀ ਵਿਚ ਆਉਂਦੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਬਿਨੈਕਾਰ ਵੀ ਛੋਟ ਲਈ ਯੋਗ ਹੋ ਸਕਦੇ ਹਨ, ਜਿਨ੍ਹਾਂ ਨੇ ਨਿਰਧਾਰਤ ਅੰਗਰੇਜ਼ੀ ਮਾਧਿਅਮ ਵਾਲੇ ਦੇਸ਼ਾਂ ਵਿਚ ਲੋੜੀਂਦੀ ਮਿਆਦ ਤੱਕ ਪੜ੍ਹਾਈ ਕੀਤੀ ਹੋਵੇ। ਇਸ ਦੇ ਚੱਲਦਿਆਂ ਭਾਰਤੀ ਵਿਦਿਆਰਥੀ, 5 ਦੇਸ਼ਾਂ ਨੂੰ ਮਿਲੀ ਛੋਟ ਵਾਲੀ ਸੂਚੀ ਵਿਚ ਸ਼ਾਮਲ ਨਹੀਂ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਕੌਮਾਂਤਰੀ ਸਿੱਖਿਆ ਅਤੇ ਭਾਰਤ ਦੀ ਭੂਮਿਕਾ ਬਹੁਤ ਵੱਡੀ ਹੈ। ਸਾਲ 2025 ਵਿਚ ਸਭ ਤੋਂ ਵੱਧ ਵਿਦਿਆਰਥੀ ਚੀਨ ਤੋਂ, ਭਾਰਤ ਤੋਂ ਅਤੇ ਨੇਪਾਲ ਤੋਂ ਆਸਟਰੇਲੀਆ ਪਹੁੰਚੇ ਸਨ। ਇਹ ਤਿੰਨੇ ਦੇਸ਼ ਆਸਟਰੇਲੀਆ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਰੋਤ ਬਣੇ ਹੋਏ ਹਨ।

