ਨਰਿੰਦਰ ਮੋਦੀ ਨੇ ਕਿਹਾ – ਨਿਆਂ ਦੀ ਹੋਈ ਜਿੱਤ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਚਾਰਾਂ ਦੋਸ਼ੀਆਂ ਨੂੰ ਅੱਜ ਸਵੇਰੇ ਸਾਢੇ ਪੰਜ ਵਜੇ ਇਕੱਠਿਆਂ ਫਾਂਸੀ ‘ਤੇ ਲਟਕਾਇਆ ਗਿਆ। ਧਿਆਨ ਰਹੇ ਕਿ 16 ਦਸੰਬਰ 2012 ਨੂੰ ਛੇ ਦਰਿੰਦਿਆਂ ਨੇ ਨਿਰਭੈਆ ਨਾਲ ਜਬਰ ਜਨਾਹ ਕੀਤਾ ਸੀ। ਇਸ ਤੋਂ ਬਾਅਦ ਇਕ ਨੇ ਜੇਲ੍ਹ ਵਿਚ ਹੀ ਖੁਦਕੁਸ਼ੀ ਕਰ ਲਈ ਸੀ ਅਤੇ ਦੂਜਾ ਨਾਬਾਲਗ ਸੀ, ਇਸ ਲਈ ਤਿੰਨ ਸਾਲ ਬਾਅਦ ਉਸ ਛੱਡ ਦਿੱਤਾ ਗਿਆ ਸੀ। ਚਾਰੇ ਦੋਸ਼ੀ ਮੁਕੇਸ਼, ਅਕਸ਼ੇ, ਵਿਨੇ ਅਤੇ ਪਵਨ ਆਪਣੀ ਮੌਤ ਤੋਂ 2 ਘੰਟੇ ਪਹਿਲਾਂ ਤੱਕ ਕਾਨੂੰਨ ਦੇ ਸਾਹਮਣੇ ਫਾਂਸੀ ਤੋਂ ਬਚਣ ਲਈ ਯਤਨ ਕਰਦੇ ਰਹੇ। ਅਖੀਰ ਵਿਚ ਜਿੱਤ ਨਿਰਭੈਆ ਦੀ ਹੀ ਹੋਈ ਹੈ। ਅੱਜ ਸਵੇਰੇ ਤੜਕੇ ਸਵਾ ਤਿੰਨ ਵਜੇ ਤੱਕ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੁਣਵਾਈ ਹੁੰਦੀ ਰਹੀ ਅਤੇ ਸਾਰੀਆਂ ਅਰਜ਼ੀਆਂ ਖਾਰਜ ਹੁੰਦੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਰਭੈਆ ਜਬਰ ਜਨਾਹ ਦੇ ਮਾਮਲੇ ਵਿਚ ਆਖਰਕਾਰ ਨਿਆਂ ਦੀ ਜਿੱਤ ਹੋਈ ਹੈ। ਜ਼ਿਕਰਯੋਗ ਹੈ ਕਿ ਫਾਂਸੀ ਦੇਣ ਤੋਂ ਪਹਿਲਾਂ ਦੋਸ਼ੀਆਂ ਨੂੰ ਨਹਾਇਆ ਵੀ ਗਿਆ ਅਤੇ ਨਾਸ਼ਤਾ ਵੀ ਕਰਵਾਇਆ ਗਿਆ ਸੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …