Home / ਭਾਰਤ / ਸ਼ਹੀਨ ਬਾਗ ਵਿਚ 99 ਦਿਨ ਤੋਂ ਜਾਰੀ ਸੀਏਏ ਵਿਰੋਧੀ ਪ੍ਰਦਰਸ਼ਨ ਵਿਚ ਲੋਕ ਨਹੀਂ ਪਹੁੰਚੇ

ਸ਼ਹੀਨ ਬਾਗ ਵਿਚ 99 ਦਿਨ ਤੋਂ ਜਾਰੀ ਸੀਏਏ ਵਿਰੋਧੀ ਪ੍ਰਦਰਸ਼ਨ ਵਿਚ ਲੋਕ ਨਹੀਂ ਪਹੁੰਚੇ

ਲਖਨਊ ਅਤੇ ਮੁੰਬਈ ਵਿਚ ਧਰਨਾ ਅਸਥਾਈ ਤੌਰ ‘ਤੇ ਖਤਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਪੂਰੇ ਭਾਰਤ ਵਿਚ ਵੀ ਫੈਲ ਚੁੱਕਾ ਹੈ। ਇਸਦੇ ਚੱਲਦਿਆਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲਖਨਊ ਅਤੇ ਮੁੰਬਈ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਧਰਨਾ ਅਸਥਾਈ ਤੌਰ ‘ਤੇ ਸਮਾਪਤ ਹੋ ਗਿਆ। ਅੱਜ ਦਿੱਲੀ ਦੇ ਸ਼ਹੀਨ ਬਾਗ ਵਿਚ ਪੰਡਾਲ ਖਾਲੀ ਹੀ ਨਜ਼ਰ ਆਇਆ ਅਤੇ ਇੱਥੇ ਇੱਕਾ-ਦੁੱਕਾ ਵਿਅਕਤੀ ਹੀ ਨਜ਼ਰ ਆਏ। ਉਥੇ ਲਖਨਊ ਦੇ ਘੰਟਾ ਘਰ ਅਤੇ ਮੁੰਬਈ ਦੇ ਮੋਰਲੈਂਡ ਰੋਡ ਨੂੰ ਪ੍ਰਦਰਸ਼ਨਕਾਰੀਆਂ ਨੇ ਖਾਲੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਹੀਨ ਬਾਗ ਵਿਚ ਸੈਂਕੜੇ ਪ੍ਰਦਰਸ਼ਨਕਾਰੀ ਧਰਨੇ ‘ਤੇ ਬੈਠੇ ਸਨ, ਪਰ ਹੁਣ ਪ੍ਰਦਰਸ਼ਨ ਦੇ 99 ਦਿਨ ਬਾਅਦ ਲਾਕ ਡਾਊਨ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟੀ ਹੈ।

Check Also

ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਅੱਗੇ ਆਈਆਂ ਬੀਬੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਮਾਰ ਨੂੰ ਸਮਝਦੇ …