ਗੋਲਡਨ ਗਲੋਬ ’ਚ ‘ਨਾਟੂ-ਨਾਟੂ’ ਨੂੰ ਮਿਲਿਆ ਬੈਸਟ ਗੀਤ ਦਾ ਐਵਾਰਡ
ਮੁੰਬਈ/ਬਿਊਰੋ ਨਿਊਜ਼ : ਐਸ ਐਸ ਰਾਜਾਮੌਲੀ ਦੀ ਫ਼ਿਲਮ ‘ਆਰ ਆਰ ਆਰ’ ਨੇ ਅਮਰੀਕਾ ’ਚ ਚੱਲ ਰਹੇ ਗੋਲਡਨ ਗਲੋਬ ਐਵਾਰਡਜ਼ 2023 ਸਮਾਰੋਹ ’ਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਫ਼ਿਲਮ ਦੇ ਗੀਤ ‘ਨਾਟੂ ਨਾਟੂ’ ਨੇ ਬੈਸਟ ਓਰੀਜਨਲ ਸੌਂਗ ਦਾ ਐਵਾਰਡ ਜਿੱਤਿਆ ਹੈ। ਐਵਾਰਡ ਮਿਲਣ ਤੋਂ ਬਾਅਦ ਆਰ ਆਰ ਆਰ ਦੀ ਪੂਰੀ ਟੀਮ ਵਿਚ ਖੁਸ਼ੀ ਦਾ ਮਾਹੌਲ ਹੈ। ਐਵਾਰਡ ਮਿਲਦੇ ਹੀ ਸੋਸ਼ਲ ਮੀਡੀਆ ’ਤੇ ਹਰ ਕੋਈ ਫਿਲਮ ਦੀ ਟੀਮ ਨੂੰ ਵਧਾਈ ਦੇ ਰਿਹਾ ਹੈ ਕਿਉਂਕਿ ਆਰ ਆਰ ਨਾਮੀ ਇਹ ਫ਼ਿਲਮ ਆਸਕਰ ਐਵਾਰਡ ਦੀ ਰੇਸ ਵਿਚ ਵੀ ਸ਼ਾਮਲ ਹੈ। ਇਹ ਫਿਲਮ ਨਿਰਮਾਤਾਵਾਂ ਲਈ ਵੱਡੀ ਸਫਲਤਾ ਦਾ ਪਲ ਮੰਨਿਆ ਜਾ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ’ਤੇ ਇਸ ਤਰ੍ਹਾਂ ਦੀ ਸਫਲਤਾ ਹਾਸਲ ਕਰਨਾ ਵੀ ਭਾਰਤੀ ਫ਼ਿਲਮਾਂ ਲਈ ਮਾਣ ਵਾਲੀ ਗੱਲ ਹੈ। ਦੱਖਣੀ ਸੁਪਰਸਟਾਰ ਰਾਮ ਚਰਨ ਅਤੇ ਜੂਨੀਅਰ ਟੀ ਆਰ ਨੇ ‘ਨਾਟੂ ਨਾਟੂ’ ਗੀਤ ਰਾਹੀਂ ਐਵਾਰਡ ਹਾਸਲ ਕਰਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ‘ਨਾਟੂ ਨਾਟੂ’ ਦੀ ਤਰ੍ਹਾਂ ਫਿਲਮ ਆਰ ਆਰ ਆਰ ਨੂੰ ਵੀ 80ਵੇਂ ਗੋਲਡਨ ਗਲੋਬ ਸਮਾਰੋਹ ਦੌਰਾਨ ਐਵਾਰਡ ਮਿਲੇਗਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਨਾਟੂ ਨਾਟੂ’ ਲਈ ਸਰਵੋਤਮ ਮੂਲ ਗੀਤ ਪੁਰਸਕਾਰ ਜਿੱਤਣ ਲਈ ਆਰ ਆਰ ਆਰ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ‘ਇਸ ਵੱਕਾਰੀ ਸਨਮਾਨ ’ਤੇ ਹਰ ਭਾਰਤੀ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …