ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ੇ ਦੀ ਮਿਆਦ 5 ਸਾਲ ਤੋਂ ਘਟਾ ਕੇ 3 ਕੀਤੀ ਮਹੀਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਬਹੁਤ ਨਿੰਦਾ ਹੋ ਰਹੀ ਹੈ। ਹਰ ਮੋਰਚੇ ‘ਤੇ ਪਾਕਿਸਤਾਨ ਦੀ ਨੁਕਤਾਚੀਨੀ ਹੋ ਰਹੀ ਹੈ। ਹੁਣ ਅਮਰੀਕਾ ਨੇ ਵੀ ਪਾਕਿਸਤਾਨ ਦੇ ਖਿਲਾਫ ਇਕ ਵੱਡਾ ਕਦਮ ਉਠਾ ਲਿਆ ਹੈ। ਪਾਕਿਸਤਾਨ ਦੇ ਨਾਗਰਿਕਾਂ ਦੀ ਵੀਜ਼ਾ ਮਿਆਦ ਅਮਰੀਕਾ ਨੇ 5 ਸਾਲ ਤੋਂ ਘਟਾ ਕੇ ਹੁਣ ਸਿਰਫ 3 ਮਹੀਨੇ ਕਰ ਦਿੱਤੀ ਹੈ। ਵੀਜ਼ਾ ਮਿਆਦ ਘਟਣ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿਸ ਤਰ੍ਹਾਂ ਦੇ ਹਾਲਾਤ ਹਨ ਅਤੇ ਜੋ ਤਣਾਅ ਪੈਦਾ ਹੋਇਆ ਹੈ, ਉਸ ‘ਤੇ ਭਲੇ ਹੀ ਚੀਨ ਨੇ ਚੁੱਪੀ ਸਾਧ ਰੱਖੀ ਹੈ, ਪਰ ਅਮਰੀਕਾ ਨੇ ਇਸ ‘ਤੇ ਸਖਤ ਰੁਖ਼ ਅਖਤਿਆਰ ਕਰ ਲਿਆ ਹੈ। ਪਹਿਲਾਂ ਵੀ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ‘ਤੇ ਲਗਾਮ ਲਗਾਉਣ ਲਈ ਕਿਹਾ ਸੀ।