7.8 C
Toronto
Tuesday, October 28, 2025
spot_img
Homeਜੀ.ਟੀ.ਏ. ਨਿਊਜ਼ਬੈਲੇਵਿੱਲ ਦੇ ਓਵਰਡੋਜ ਸੰਕਟ ਨਾਲ ਨਜਿੱਠਣ ਲਈ ਫੋਰਡ ਨੇ ਫੰਡ ਦੇਣ ਦਾ...

ਬੈਲੇਵਿੱਲ ਦੇ ਓਵਰਡੋਜ ਸੰਕਟ ਨਾਲ ਨਜਿੱਠਣ ਲਈ ਫੋਰਡ ਨੇ ਫੰਡ ਦੇਣ ਦਾ ਕੀਤਾ ਵਾਅਦਾ

ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਓਵਰਡੋਜ਼ ਸੰਕਟ ਨਾਲ ਜੂਝ ਰਹੇ ਓਨਟਾਰੀਓ ਦੇ ਪੂਰਬੀ ਸ਼ਹਿਰ ਨੂੰ ਜਲਦ ਹੀ ਪ੍ਰੋਵਿੰਸ ਤੋਂ ਫੰਡਿੰਗ ਹਾਸਲ ਹੋਵੇਗੀ। ਉਨ੍ਹਾਂ ਕਮਿਊਨਿਟੀ ਲਈ ਕੋਈ ਠੋਸ ਹੱਲ ਕੱਢਣ ਦਾ ਵਾਅਦਾ ਵੀ ਕੀਤਾ।
ਫੋਰਡ ਨੇ ਆਖਿਆ ਕਿ ਉਹ ਬੈਲੇਵਿੱਲ ਦੇ ਮੇਅਰ ਨੀਲ ਐਲਿਸ ਨਾਲ ਬੈਠ ਕੇ ਸਿਟੀ ਦੀ ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨਗੇ ਤੇ ਇਸ ਦਾ ਕੋਈ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਬੈਲੇਵਿੱਲ ਨੇ ਡਾਊਨਟਾਊਨ ਵਿੱਚ ਓਵਰਡੋਜ਼ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਮਰਜੈਂਸੀ ਐਲਾਨ ਦਿੱਤੀ ਸੀ। ਸੋਮਵਾਰ ਨੂੰ ਮੇਅਰ ਨੇ ਸੋਸਲ ਤੇ ਹੈਲਥ ਸਰਵਿਸਿਜ਼ ਹੱਬ ਦੇ ਪਸਾਰ ਲਈ ਫੰਡਾਂ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਆਖਿਆ ਸੀ ਕਿ ਪ੍ਰੋਜੈਕਟ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਨੂੰ ਪ੍ਰੋਵਿੰਸ਼ੀਅਲ ਫੰਡਾਂ ਵਾਸਤੇ 2 ਮਿਲੀਅਨ ਡਾਲਰ ਚਾਹੀਦੇ ਹਨ।
ਨਸਿਆਂ ਦੀ ਮਾਰ ਤੋਂ ਬਚਣ ਲਈ ਬੈਲੇਵਿੱਲ ਨੂੰ ਡਿਟੌਕਸ ਸੈਂਟਰ ਵੀ ਚਾਹੀਦਾ ਹੈ। ਫੋਰਡ ਨੇ ਆਖਿਆ ਕਿ ਸਾਨੂੰ ਨਸੇ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਹੋਵੇਗਾ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਹੋਵੇਗਾ ਤੇ ਅਸੀਂ ਅਜਿਹਾ ਕਰਕੇ ਹੀ ਸਾਹ ਲਵਾਂਗੇ। ਪਿਛਲੇ ਹਫਤੇ ਬੈਲੇਵਿੱਲ ਵਿੱਚ ਐਮਰਜੈਂਸੀ ਅਮਲੇ ਨੂੰ 24 ਘੰਟਿਆਂ ਦੇ ਅੰਦਰ ਓਵਰਡੋਜ ਦੇ 17 ਮਾਮਲਿਆਂ ਨਾਲ ਸਿੱਝਣਾ ਪਿਆ ਸੀ।

RELATED ARTICLES
POPULAR POSTS