5.6 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਓਸਲਰ ਫਾਊਂਡੇਸਨ ਦੇ ਸਕੀ ਡੇਅ ਮੌਕੇ ਇੱਕਠੇ ਹੋਏ ਇਕ ਮਿਲੀਅਨ ਡਾਲਰ

ਓਸਲਰ ਫਾਊਂਡੇਸਨ ਦੇ ਸਕੀ ਡੇਅ ਮੌਕੇ ਇੱਕਠੇ ਹੋਏ ਇਕ ਮਿਲੀਅਨ ਡਾਲਰ

ਬਰੈਂਪਟਨ/ਬਿਊਰੋ ਨਿਊਜ਼ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸਨ(ਓਸਲਰ ਫਾਊਂਡੇਸਨ) ਦੇ 15ਵੇਂ ਸਾਲਾਨਾ ਸਕੀ ਡੇਅ ਮੌਕੇ ਇੱਕ ਮਿਲੀਅਨ ਡਾਲਰ ਦੀ ਰਕਮ ਇੱਕਠੀ ਹੋਈ।
ਇਸ ਈਵੈਂਟ ਵਿੱਚ 240 ਸਕੀਅਰਜ ਤੇ ਸਨੋਅਬੋਰਡਰਜ ਨੇ ਹਿੱਸਾ ਲਿਆ ਤੇ ਓਸਲਰ ਦੇ ਹਸਪਤਾਲਾਂ-ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ (ਪੀਲ ਮੈਮੋਰੀਅਲ) ਲਈ ਇਸ ਈਵੈਂਟ ਤੋਂ 89,180 ਡਾਲਰ ਇੱਕਠੇ ਹੋਏ।
ਪੀਲ ਮੈਮੋਰੀਅਲ ਨੂੰ ਬਰੈਂਪਟਨ ਦੇ ਦੂਜੇ ਹਸਪਤਾਲ ਵਿੱਚ ਬਦਲਣ ਲਈ ਜਿੰਨੇ ਫੰਡ ਇੱਕਠੇ ਹੋਏ ਹਨ ਉਨ੍ਹਾਂ ਦੇ ਬਰਾਬਰ ਦੀ ਰਕਮ ਆਰਬੀਸੀ ਸਕਿਊਰਿਟੀਜ ਦੇ ਸਟੀਵ ਰੌਬਿਨਸਨ ਤੇ ਓਸਲਰ ਫਾਊਂਡੇਸਨ ਦੇ ਬੋਰਡ ਆਫ ਡਾਇਰੈਕਟਰਜ ਦੇ ਚੇਅਰ ਵੱਲੋਂ ਪਾਈ ਜਾਵੇਗੀ, ਜੋ ਕਿ ਇੱਕਠੀ 178,360 ਬਣ ਜਾਵੇਗੀ।
ਇਸ ਮੌਕੇ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸਨ ਦੇ ਪ੍ਰੈਜੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਆਖਿਆ ਕਿ ਸਾਡੇ ਡਾਕਟਰਾਂ, ਨਰਸਾਂ ਤੇ ਕਲੀਨਿਕਲ ਟੀਮਾਂ ਨੂੰ ਹੋਰ ਸਪੇਸ ਤੇ ਇਕਿਉਪਮੈਂਟ ਮੁਹੱਈਆ ਕਰਵਾਉਣ ਲਈ ਇਸ ਤਰ੍ਹਾਂ ਦੇ ਈਵੈਂਟ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਉਪਰਾਲਿਆਂ ਨਾਲ ਕਮਿਊਨਿਟੀ ਦੀ ਸੇਵਾ ਲਈ ਸਾਧਨ ਜੁਟਾਉਣ ਵਿੱਚ ਵੀ ਮਦਦ ਮਿਲਦੀ ਹੈ।
ਕੇਲਡਨ ਸਕੀ ਕਲੱਬ ਵਿੱਚ ਸਕੀ ਕਰਨ ਤੋਂ ਇਲਾਵਾ, ਪਾਰਟੀਸਿਪੈਂਟਸ ਨੇ ਸਾਰਾ ਦਿਨ ਵੱਖ ਵੱਖ ਤਰ੍ਹਾਂ ਦੇ ਖਾਣਿਆਂ ਤੇ ਡਰਿੰਕ ਸਟੇਸਨਜ ਦਾ ਆਨੰਦ ਮਾਣਿਆ।

 

RELATED ARTICLES
POPULAR POSTS