15 C
Toronto
Wednesday, July 22, 2026
spot_img
Homeਜੀ.ਟੀ.ਏ. ਨਿਊਜ਼ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਮਹਿਲਾਵਾਂ ਜ਼ਖ਼ਮੀ

ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਮਹਿਲਾਵਾਂ ਜ਼ਖ਼ਮੀ

ਟੋਰਾਂਟੋ/ਬਿਊਰੋ ਨਿਊਜ਼ : ਲੰਘੀ ਰਾਤ ਨੂੰ ਟੋਰਾਂਟੋ ਦੇ ਐਗਲਿੰਟਨ ਵੈਸਟ ਏਰੀਆ ਵਿੱਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਮਹਿਲਾਵਾਂ ਜ਼ਖ਼ਮੀ ਹੋ ਗਈਆਂ। ਦੋ ਰਾਹਗੀਰਾਂ ਨੂੰ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੀਆਂ ਖਬਰਾਂ ਮਿਲਣ ਤੋਂ ਬਾਅਦ ਰਾਤੀਂ 8:30 ਵਜੇ ਦੇ ਨੇੜੇ ਤੇੜੇ ਟੋਰਾਂਟੋ ਪੁਲਿਸ ਐਗਲਿੰਟਨ ਐਵਨਿਊ ਵੈਸਟ ਤੇ ਕੇਨ ਐਵਨਿਊ ਏਰੀਆ ਵਿੱਚ ਪਹੁੰਚੀ।
ਦੋਵਾਂ ਮਹਿਲਾਵਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਡਰਾਈਵਰ ਵੀ ਮੌਕੇ ਉੱਤੇ ਮੌਜੂਦ ਰਿਹਾ ਤੇ ਜਾਂਚ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ।
ਦੂਜੀ ਮਹਿਲਾ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ। ਇਸ ਸਮੇਂ ਜਾਂਚ ਲਈ ਐਗਲਿੰਟਨ ਐਵਨਿਊ ਵੈਸਟ ਨੂੰ ਕੀਲ ਸਟਰੀਟ ਤੇ ਕੇਲਡੋਨੀਆ ਰੋਡ ਦਰਮਿਆਨ ਬੰਦ ਕਰ ਦਿੱਤਾ ਗਿਆ ਹੈ।

 

RELATED ARTICLES
POPULAR POSTS