ਟੋਰਾਂਟੋ ਦੇ ਜੋੜੇ ਨੂੰ ਕੀਤਾ ਗਿਆ ਚਾਰਜ
ਟੋਰਾਂਟੋ/ਬਿਊਰੋ ਨਿਊਜ਼ : ਓਰੀਲੀਆ ਵਿੱਚ ਟਰੈਫਿਕ ਸਟੌਪ ਦੌਰਾਨ ਗੱਡੀ ਵਿੱਚੋਂ 100,000 ਡਾਲਰ ਦੇ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਟੋਰਾਂਟੋ ਦੇ ਜੋੜੇ ਨੂੰ ਚਾਰਜ ਕੀਤਾ ਗਿਆ ਹੈ।
ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 19 ਦਸੰਬਰ ਨੂੰ ਰਾਤੀਂ 8:30 ਵਜੇ ਜਦੋਂ ਉਹ ਗਸਤ ਕਰ ਰਹੇ ਸਨ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਉਨ੍ਹਾਂ ਇੱਕ ਕਾਰ ਨੂੰ ਰੋਕਿਆ। ਇਸ ਦੌਰਾਨ ਪੁਲਿਸ ਨੇ ਪਾਇਆ ਕਿ ਕਾਰ ਵਿੱਚ ਸਵਾਰ ਇੱਕ ਵਿਅਕਤੀ ਰਲੀਜ ਆਰਡਰ ਨਾਲ ਸਹਿਯੋਗ ਨਹੀਂ ਸੀ ਕਰ ਰਿਹਾ। ਇਸ ਜੋੜੇ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤੇ ਉਨ੍ਹਾਂ ਨੂੰ ਗੱਡੀ ਵਿੱਚੋਂ ਇੱਕ ਕਿੱਲੋ ਦੀ ਕੋਕੀਨ ਮਿਲੀ, 85 ਗ੍ਰਾਮ ਭੰਗ ਤੇ ਬ੍ਰਾਸ ਨੱਕਲਜ ਵੀ ਬਰਾਮਦ ਹੋਈ। ਇਨ੍ਹਾਂ ਨਸ਼ਿਆਂ ਦੀ ਬਜ਼ਾਰ ਵਿੱਚ ਕੀਮਤ 100,000 ਡਾਲਰ ਦੇ ਨੇੜੇ ਤੇੜੇ ਬਣਦੀ ਹੈ।
ਇਸ ਸਬੰਧ ਵਿੱਚ ਨੌਰਥ ਯੌਰਕ ਦੇ 41 ਸਾਲਾ ਡੈਨੀਅਲ ਮੌਰਗਨ ਤੇ ਟੋਰਾਂਟੋ ਦੀ 32 ਸਾਲਾ ਸਟੈਫਨੀ ਐਲਵਾਰਡੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਉੱਤੇ ਨਸ਼ਿਆਂ ਤੇ ਹਥਿਆਰਾਂ ਨਾਲ ਸਬੰਧਤ ਕਈ ਚਾਰਜਿਜ ਲਾਏ ਗਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …