ਟੋਰਾਂਟੋ/ਬਿਊਰੋ ਨਿਊਜ਼ : ਟੀਟੀਸੀ ਸਟਰੀਟਕਾਰ ਉੱਤੇ ਹਮਲੇ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਆਰੋਪੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਦਸੰਬਰ ਨੂੰ ਗੇਰਾਰਡ ਸਟਰੀਟ ਈਸਟ ਤੇ ਡੌਨ ਵੈਲੀ ਪਾਰਕਵੇਅ ਇਲਾਕੇ ਵਿੱਚ ਸਟਰੀਟਕਾਰ ਤੋਂ ਉਨ੍ਹਾਂ ਨੂੰ ਕਿਸੇ ਵੱਲੋਂ ਕਾਲ ਕਰਕੇ ਮਦਦ ਮੰਗੀ ਗਈ। ਇਹ ਦੋਸ਼ ਲਾਇਆ ਗਿਆ ਕਿ ਇੱਕ ਵਿਅਕਤੀ ਕਿਸੇ ਪੁਰਸ਼ ਤੇ ਮਹਿਲਾ ਨਾਲ, ਜੋ ਕਿ ਸਟਰੀਟ ਕਾਰ ਉੱਤੇ ਸਵਾਰ ਸੀ, ਨਾਲ ਬਹਿਸ ਰਿਹਾ ਸੀ। ਇਹ ਵੀ ਦੋਸ਼ ਲਾਇਆ ਗਿਆ ਕਿ ਜਿਸ ਸਮੇਂ ਸਟਰੀਟਕਾਰ ਚੱਲ ਰਹੀ ਸੀ ਉਸ ਸਮੇਂ ਇਸ ਜੋੜੇ ਵੱਲੋਂ ਇਸ ਵਿਅਕਤੀ ਉੱਤੇ ਹਮਲਾ ਕੀਤਾ ਗਿਆ।
ਮਸਕੂਕ ਥੋੜ੍ਹੀ ਦੇਰ ਬਾਅਦ ਹੀ ਸਟਰੀਟਕਾਰ ਤੋਂ ਉਤਰ ਗਏ ਤੇ ਉਨ੍ਹਾਂ ਨੂੰ ਆਖਰੀ ਵਾਰੀ ਇਸ ਇਲਾਕੇ ਵਿੱਚ ਹੀ ਦੇਖਿਆ ਗਿਆ। ਪੁਰਸ਼ ਆਪਣੇ 30ਵਿਆਂ ਵਿੱਚ ਦਰਮਿਆਨੀ ਕੱਦਕਾਠੀ ਵਾਲਾ ਸੀ, ਜਿਸ ਦੇ ਕਾਲੇ ਵਾਲ ਸਨ ਤੇ ਉਸ ਦੀ ਉਸ ਨੇ ਪੋਨੀਟੇਲ ਬਣਾਈ ਹੋਈ ਸੀ, ਉਸ ਨੇ ਕਾਲੇ ਰੰਗ ਦੀ ਸਿਆਲਾਂ ਵਾਲੀ ਜੈਕੇਟ ਪਾਈ ਹੋਈ ਸੀ, ਉਸ ਨੇ ਭੂਰੀਆਂ ਪੈਂਟਸ ਤੇ ਗਲਾਸਿਜ ਪਾਏ ਹੋਏ ਸਨ।
ਮਹਿਲਾ ਵੀ ਆਪਣੇ 30ਵਿਆਂ ਵਿੱਚ ਸੀ ਤੇ ਉਸ ਦੀ ਕੱਦਕਾਠੀ ਚੌੜੀ, ਵਾਲਾਂ ਦਾ ਰੰਗ ਕਾਲਾ ਤੇ ਉਹ ਲੰਮੇਂ ਸਨ ਅਤੇ ਉਸ ਦੇ ਸਾਥੀ ਨੇ ਵੀ ਕਾਲੇ ਰੰਗ ਦਾ ਕੋਟ ਤੇ ਕਾਲੀ ਪੈਂਟ ਪਾਈ ਹੋਈ ਸੀ। ਦੋਵਾਂ ਮਸਕੂਕਾਂ ਦੀ ਸਕਿਊਰਿਟੀ ਇਮੇਜ਼ ਜਾਰੀ ਕਰ ਦਿੱਤੀ ਗਈ ਹੈ।