2.5 C
Toronto
Thursday, January 8, 2026
spot_img
Homeਜੀ.ਟੀ.ਏ. ਨਿਊਜ਼ਓਪੀਪੀ ਨੇ ਬਰਾਮਦ ਕੀਤੇ 8 ਮਿਲੀਅਨ ਡਾਲਰ ਦੇ ਨਸ਼ੇ ਅਤੇ ਹਥਿਆਰ

ਓਪੀਪੀ ਨੇ ਬਰਾਮਦ ਕੀਤੇ 8 ਮਿਲੀਅਨ ਡਾਲਰ ਦੇ ਨਸ਼ੇ ਅਤੇ ਹਥਿਆਰ

ਓਨਟਾਰੀਓ : ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ 8 ਮਿਲੀਅਨ ਡਾਲਰ ਮੁੱਲ ਦੇ ਗੈਰਕਾਨੂੰਨੀ ਨਸ਼ੇ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਤੇ ਇਸ ਸਬੰਧ ਵਿੱਚ 23 ਵਿਅਕਤੀਆਂ ਨੂੰ ਚਾਰਜ ਵੀ ਕੀਤਾ ਗਿਆ ਹੈ। ਤਿੰਨ ਵਿਅਕਤੀਆਂ ਨੂੰ ਤਾਂ ਜੇਲ੍ਹ ਵਿੱਚੋਂ ਸਮਗਲਿੰਗ ਦਾ ਇਹ ਧੰਦਾ ਚਲਾਉਣ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਂਚ ਪ੍ਰੋਵਿੰਸ ਪੱਧਰ ਉੱਤੇ ਕੀਤੀ ਗਈ। ਇਸ ਪ੍ਰੋਜੈਕਟ ਨੂੰ ਮੋਫਤ ਦਾ ਨਾਂ ਦਿੱਤਾ ਗਿਆ ਤੇ ਇਸ ਸਬੰਧੀ ਜਾਂਚ ਅਪ੍ਰੈਲ ਵਿੱਚ ਉਸ ਸਮੇਂ ਸ਼ੁਰੂ ਹੋਈ ਜਦੋਂ ਓਪੀਪੀ ਨੂੰ ਇਹ ਭਿਣਕ ਪਈ ਕਿ ਤਿੰਨ ਸੰਗਠਿਤ ਕ੍ਰਾਈਮ ਗਰੁੱਪਸ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਦੇ ਨਾਲ ਨਾਲ ਸੈਂਟਰਲ ਤੇ ਉੱਤਰਪੂਰਬੀ ਓਨਟਾਰੀਓ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਸਮਗਲਿੰਗ ਦਾ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਵਿੱਚ ਓਪੀਪੀ ਦੀ ਮਦਦ ਯੌਰਕ ਰੀਜਨਲ ਪੁਲਿਸ (ਵਾਈਆਰਪੀ), ਪੀਲ ਰੀਜਨਲ ਪੁਲਿਸ (ਪੀਆਰਪੀ), ਬੈਰੀ ਪੁਲਿਸ ਸਰਵਿਸ ਤੇ ਓਟਵਾ ਪੁਲਿਸ ਸਰਵਿਸ ਵੱਲੋਂ ਕੀਤੀ ਗਈ।
ਜਾਂਚ ਦੇ ਨਤੀਜੇ ਵਜੋਂ ਪਿਛਲੇ ਮਹੀਨੇ ਓਪੀਪੀ ਵੱਲੋਂ ਟੋਰਾਂਟੋ, ਵਾਅਨ, ਬੈਰੀ, ਬਰੈਂਪਟਨ, ਮਿਸੀਸਾਗਾ, ਓਕਵਿੱਲ, ਨੌਰਥ ਬੇਅ, ਐਂਗਲਹਾਰਟ ਤੇ ਪਿੱਕਰਿੰਗ ਦੀਆਂ 14 ਲੋਕੇਸ਼ਨਜ ਲਈ ਸਰਚ ਵਾਰੰਟ ਕਢਵਾ ਕੇ ਤਲਾਸ਼ੀ ਲਈ ਗਈ।

 

RELATED ARTICLES
POPULAR POSTS