21.8 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨਵਿਚ ਇਕ ਹੀ ਜਗ੍ਹਾ ਤੋਂ ਤਿੰਨ ਕਾਰਾਂ ਚੋਰੀ

ਬਰੈਂਪਟਨਵਿਚ ਇਕ ਹੀ ਜਗ੍ਹਾ ਤੋਂ ਤਿੰਨ ਕਾਰਾਂ ਚੋਰੀ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰਦੀਸਵੇਰੇ ਚਾਰਘੰਟੇ ਤੋਂ ਵੀ ਘੱਟ ਸਮੇਂ ਵਿਚਹਰਨੰਦੇਜਪਰਿਵਾਰਦੀਆਂ ਚਾਰਕਾਰਾਂ ਵਿਚੋਂ ਤਿੰਨਚੋਰੀ ਹੋ ਗਈਆਂ। ਇਹ ਸਾਰੀਆਂ ਕਾਰਾਂ ਪਰਿਵਾਰ ਦੇ ਘਰ ਦੇ ਬਾਹਰ ਇਕ ਡਰਾਈਵੇਅਵਿਚਪਾਰਕਕੀਤੀਆਂ ਗਈਆਂ ਸਨ।ਪਰਿਵਾਰ ਦੇ ਮੈਂਬਰ ਜੋਸੇ ਨੇਰਿਸ ਨੇ ਦੱਸਿਆ ਕਿ ਜਦ ਉਨ੍ਹਾਂ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਲੱਗਿਆ ਮੈਂ ਮਜ਼ਾਕਕਰਰਿਹਾ ਹਾਂ। ਉਨ੍ਹਾਂ ਦੱਸਿਆ ਕਿ ਇਹ ਕਾਰਾਂ ਉਨ੍ਹਾਂ ਦੀਆਂ ਦੋ ਬੇਟੀਆਂ ਅਤੇ ਉਹਨਾਂ ਦੀਪਤਨੀਦੀਆਂ ਸਨ।ਇਨ੍ਹਾਂ ਵਿਚ 2006 ਮਾਡਲਦੀ ਬਲੂ ਟੋਇਟਾਮੈਟ੍ਰਿਕਸ ਨੂੰ ਸਭ ਤੋਂ ਪਹਿਲਾਂ ਚੋਰੀਕੀਤਾ ਗਿਆ। ਇਕ ਮੈਰੂਨ 2000 ਹੌਂਡਾ ਸਿਵਿਕਅਤੇ 2008 ਟੋਇਟਾਕੋਰੋਲਾ ਨੂੰ ਵੀ ਉਥੋਂ ਹੀ ਚੋਰੀਕੀਤਾ ਗਿਆ। ਬਰੈਂਪਟਨਵਿਚਆਪਣੀਤਰ੍ਹਾਂ ਦਾ ਇਹ ਵੱਖਰਾ ਹੀ ਮਾਮਲਾ ਹੈ ਕਿ ਚੋਰਾਂ ਨੇ ਇਕ ਹੀ ਜਗ੍ਹਾ ‘ਤੇ ਚਾਰਘੰਟਿਆਂ ਤੋਂ ਵੀ ਘੱਟ ਸਮੇਂ ਵਿਚਤਿੰਨਕਾਰਾਂ ਚੋਰੀਕੀਤੀਆਂ ਹਨ। ਪੁਲਿਸ ਨੇ ਕੋਈ ਜਾਣਕਾਰੀਹੋਣ’ਤੇ 905-453-3311 ਨੰਬਰ’ਤੇ ਸੰਪਰਕਕਰਨਦੀਅਪੀਲਕੀਤੀਹੈ।

RELATED ARTICLES
POPULAR POSTS