ਓਟਵਾ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਦੌਰਾਨ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 200 ਮੁਲਾਜ਼ਮਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਸੀਆਰਏ ਦਾ ਕਹਿਣਾ ਹੈ ਕਿ 15 ਮਾਰਚ ਤੱਕ 232 ਮੁਲਾਜ਼ਮਾਂ ਨੇ ਜਾਅਲੀ ਢੰਗ ਨਾਲ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਲਈ ਅਪਲਾਈ ਕੀਤਾ ਤੇ ਇਨ੍ਹਾਂ ਨੂੰ ਹਾਸਲ ਵੀ ਕੀਤਾ। ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਬੈਨੇਫਿਟ ਨੂੰ ਸੀਈਆਰਬੀ ਵਜੋਂ ਵੀ ਜਾਣਿਆ ਜਾਂਦਾ ਸੀ।
ਇਸ ਤਹਿਤ ਮਹਾਂਮਾਰੀ ਦੌਰਾਨ ਪਬਲਿਕ ਹੈਲਥ ਪਾਬੰਦੀਆਂ ਕਰਕੇ ਆਪਣੀਆਂ ਨੌਕਰੀਆਂ ਗਵਾਉਣ ਵਾਲੇ ਕੈਨੇਡੀਅਨਜ਼ ਨੂੰ ਹਰ ਮਹੀਨੇ 2000 ਡਾਲਰ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਨੇ ਜੇ ਅਜੇ ਤੱਕ ਇਹ ਫੰਡ ਨਹੀਂ ਮੋੜੇ ਤਾਂ ਇਨ੍ਹਾਂ ਨੂੰ ਸੀਈਆਰਬੀ ਦੇ ਇਹ ਫੰਡ ਮੋੜਨੇ ਪੈਣਗੇ।
ਅਗਲੇਰੀ ਜਾਂਚ ਲਈ ਏਜੰਸੀ ਵੱਲੋਂ ਅੰਤਰਿਮ ਮੁਲਾਂਕਣ ਕਰਕੇ 600 ਮੁਲਾਜ਼ਮਾਂ ਦੀ ਪਛਾਣ ਕੀਤੀ ਗਈ ਹੈ ਪਰ ਇਨ੍ਹਾਂ ਵਿੱਚੋਂ ਸਾਰਿਆਂ ਨੂੰ ਹੀ ਅਯੋਗ ਕਰਾਰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਜਾਂ ਟਰਮ ਇੰਪਲੌਈਜ਼ ਸਨ।
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ
RELATED ARTICLES

