ਓਟਵਾ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 0.25 ਫੀਸਦੀ ਹੀ ਰੱਖੀਆਂ ਜਾਣਗੀਆਂ। ਬੈਂਕ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਅਰਥਚਾਰੇ ਉੱਤੇ ਪੈਣ ਵਾਲਾ ਪ੍ਰਭਾਵ ਆਪਣੇ ਚਰਮ ਉੱਤੇ ਹੈ। ਇਸ ਸੱਭ ਦੀ ਰਿਕਵਰੀ ਕਿਸ ਤਰ੍ਹਾਂ ਹੋਵੇਗੀ ਅਜੇ ਇਸ ਬਾਰੇ ਅਸਥਿਰਤਾ ਵੀ ਬਣੀ ਹੋਈ ਹੈ।ઠ ਬੈਂਕ ਨੇ ਆਖਿਆ ਕਿ ਉਸ ਨੂੰ ਲੱਗਦਾ ਹੈ ਕਿ ਅਰਥਚਾਰੇ ਵਿੱਚ ਆਉਣ ਵਾਲੀ ਸਭ ਤੋਂ ਮਾੜੀ ਘੜੀ ਤੋਂ ਕੈਨੇਡਾ ਬਚ ਗਿਆ ਹੈ। ਸੈਂਟਰਲ ਬੈਂਕ ਨੂੰ ਉਮੀਦ ਹੈ ਕਿ 2019 ਦੀ ਚੌਥੀ ਤਿਮਾਹੀ ਦੇ ਮੁਕਾਬਲੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 10 ਤੋਂ 20 ਫੀ ਸਦੀ ਗਿਰਾਵਟ ਦਰਜ ਕੀਤੀ ਜਾਵੇਗੀ। ਜੋ ਕਿ ਪਹਿਲਾਂ ਕੀਤੀ ਗਈ ਪੇਸੀਨਿਗੋਈ 15 ਤੋਂ 30 ਫੀ ਸਦੀ ਤੋਂ ਘੱਟ ਹੈ।ઠਵਿਆਜ਼ ਦਰਾਂ ਬਾਰੇ ਆਪਣੇ ਫੈਸਲੇ ਦਾ ਐਲਾਨ ਕਰਦਿਆਂ ਸੈਂਟਰਲ ਬੈਂਕ ਨੇ ਆਖਿਆ ਕਿ ਅਜੇ ਵੀ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਅਰਥਚਾਰੇ ਦਾ ਤੀਜੀ ਤਿਮਾਹੀ ਵਿੱਚ ਵਿਕਾਸ ਹੋਵੇਗਾ। ਇਹ ਐਲਾਨ ਉਸ ਸਮੇਂ ਆਇਆ ਜਦੋਂ ਟਿਫ ਮੈਕੈਲਮ ਨੇ ਗਵਰਨਰ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਦਾ ਕਾਰਜ ਭਾਗ ਸਾਂਭਿਆ। ਉਨ੍ਹਾਂ ਨੇ ਇਹ ਕਾਰਜਭਾਗ ਮੰਗਲਵਾਰ ਨੂੰ ਸੱਤ ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋਏ ਸਟੀਫਨ ਪੋਲੋਜ ਤੋਂ ਸਾਂਭਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …