Breaking News
Home / ਜੀ.ਟੀ.ਏ. ਨਿਊਜ਼ / ਫੋਰਡ ਦੇ ਅੰਤਿਮ ਸਫ਼ਰ ਵਿਚ ਹਰ ਵਰਗ ਦੇ ਹਜ਼ਾਰਾਂ ਲੋਕ ਹੋਏ ਸ਼ਾਮਲ

ਫੋਰਡ ਦੇ ਅੰਤਿਮ ਸਫ਼ਰ ਵਿਚ ਹਰ ਵਰਗ ਦੇ ਹਜ਼ਾਰਾਂ ਲੋਕ ਹੋਏ ਸ਼ਾਮਲ

Ford Funeral copy copyਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹਰਮਨ ਪਿਆਰੇ ਅਤੇ ਵਿਵਾਦਤ ਮੇਅਰ ਰਹੇ ਰੌਬ ਫੋਰਡ ਦੇ ਅੰਤਿਮ ਸਫ਼ਰ ਵਿਚ ਸ਼ਾਮਲ ਹੋਣ ਆਏ 1000 ਤੋਂ ਵੱਧ ਲੋਕਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੀ ਵੰਡਾਇਆ। ਲੰਘੇ ਬੁੱਧਵਾਰ ਨੂੰ ਰੌਬ ਫੋਰਡ ਦੇ 90 ਮਿੰਟ ਦੇ ਅੰਤਿਮ ਸਸਕਾਰ ਸਰਵਿਸ ਵਿਚ ਸ਼ਾਮਲ ਨਾਮਚਿੰਨ ਹਸਤੀਆਂ ਸਮੇਤ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਫੋਰਡ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਾਜਨੀਤਿਕ ਹਸਤੀਆਂ ਤੋਂ ਇਲਾਵਾ ਫੋਰਡ ਦਾ ਸਾਬਕਾ ਮੇਅਰ ਸੈਂਡਰੋ ਲੀਸੀ ਵੀ ਆਇਆ ਹੋਇਆ ਸੀ। ਇਸ ਮੌਕੇ ‘ਤੇ ਸਾਬਕਾ ਡਿਪਟੀ ਮੇਅਰ ਨਾਰਮ ਕੈਲੀ, ਰੌਬ ਫੋਰਡ ਭਰ ਡਗ ਫੋਰਡ, ਸਾਬਕਾ ਪ੍ਰੀਮੀਅਰ ਮਾਈਕ ਹੈਰਿਸ, ਜੌਨ ਟੌਰੀ, ਸਾਬਕਾ ਮੇਅਰ ਡੇਵਿਡ ਮਿਲਰ, ਮਿਸੀਸਾਗਾ ਦੀ ਸਾਬਕਾ ਮੇਅਰ ਹੇਜਲ, ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ, ਪੈਟਰਿਕ ਬਰਾਊਨ ਆਦਿ ਵੀ ਮੌਜੂਦ ਸਨ। ਇਨ੍ਹਾਂ ਆਗੂਆਂ ਸਮੇਤ ਮੌਜੂਦ ਵੱਖੋ-ਵੱਖ ਆਗੂਆਂ, ਕਾਰੋਬਾਰੀਆਂ, ਸਿਟੀ ਕੌਂਸਲ ਅਧਿਕਾਰੀਆਂ ਤੇ ਵੱਖੋ-ਵੱਖ ਅਦਾਰਿਆਂ ਦੇ ਅਧਿਕਾਰੀਆਂ ਤੇ ਸਟਾਫ਼ ਮੈਂਬਰਾਂ ਨੇ ਫੋਰਡ ਨੂੂੰ ਅੰਤਿਮ ਸ਼ਰਧਾਂਜਲੀਆਂ ਦਿੰਦਿਆਂ ਉਨ੍ਹਾਂ ਦੀ ਜ਼ਿੰਦਾਦਿਲੀ ਨੂੰ ਯਾਦ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਹਿੱਸਾ ਲਿਆ। ਜੋ ਕਿ ਸਿਟੀ ਹਾਲ ਤੋਂ ਕਿੰਗ ਸਟਰੀਟ ਤੱਕ ਆਈ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਲੋਕ ਸ਼ਰਧਾਂਜਲੀਆਂ ਦੇਣ ਲਈ ਖੜ੍ਹੇ ਸਨ। ਫੋਰਡ ਦੀ ਅੰਤਿਮ ਯਾਤਰਾ ਵਿਚ ਹਰ ਵਰਗ ਦੇ ਲੋਕ ਨਜ਼ਰ ਆਏ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …