10.1 C
Toronto
Wednesday, October 22, 2025
spot_img
Homeਜੀ.ਟੀ.ਏ. ਨਿਊਜ਼ਫੋਰਟਿਨ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਹੋਏ ਮੁਕਤ

ਫੋਰਟਿਨ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਹੋਏ ਮੁਕਤ

ਕਿਊਬਿਕ/ਬਿਊਰੋ ਨਿਊਜ਼ : 1988 ਦੇ ਜਿਨਸੀ ਹਮਲੇ ਦੇ ਇੱਕ ਮਾਮਲੇ ਵਿੱਚ ਕਿਊਬਿਕ ਦੇ ਸਿਵਲੀਅਨ ਜੱਜ ਵੱਲੋਂ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਬਰੀ ਕਰ ਦਿੱਤਾ ਗਿਆ ਹੈ। ਜੱਜ ਰਿਚਰਡ ਮੈਰੇਡਿੱਥ ਨੇ ਫੈਸਲਾ ਸੁਣਾਉਂਦਿਆਂ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਉੱਤੇ ਜਿਨਸੀ ਹਮਲਾ ਜ਼ਰੂਰ ਹੋਇਆ ਹੋਵੇਗਾ ਪਰ ਕ੍ਰਾਊਨ ਇਹ ਸਿੱਧ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਫੋਰਟਿਨ ਹੀ ਉਹ ਸਖਸ ਸੀ ਜਿਸ ਨੇ ਉਸ ਮਹਿਲਾ ਉੱਤੇ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਫੋਰਟਿਨ ਮਈ 2021 ਤੱਕ ਕੋਵਿਡ-19 ਵੈਕਸੀਨ ਵੰਡ ਵਾਸਤੇ ਫੈਡਰਲ ਸਰਕਾਰ ਵੱਲੋਂ ਇਨ ਚਾਰਜ ਫੌਜੀ ਅਧਿਕਾਰੀ ਸਨ। ਪਰ ਜਦੋਂ ਇਸ ਤਰ੍ਹਾਂ ਦੇ ਇਲਜਾਮ ਉਨ੍ਹਾਂ ਉੱਤੇ ਲਗਾਏ ਗਏ ਤਾਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ।
ਇਹ ਫੈਸਲਾ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਫੋਰਟਿਨ ਨੇ ਇਹ ਦਾਅਵਾ ਕੀਤਾ ਕਿ ਉਸ ਨੂੰ ਸਿਆਸੀ ਦਖਲਅੰਦਾਜ਼ੀ ਦਾ ਸਿਕਾਰ ਬਣਾਇਆ ਗਿਆ। ਉਨ੍ਹਾਂ ਪੱਤਰਕਾਰਾਂ ਸਾਹਮਣੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਫੌਜ ਵਿੱਚ ਉਨ੍ਹਾਂ ਨੂੰ ਇਸ ਅਹੁਦੇ ਦੇ ਬਰਾਬਰ ਦੇ ਅਹੁਦੇ ਉੱਤੇ ਬਹਾਲ ਕੀਤਾ ਜਾਵੇ। ਇਹ ਦੋਸ ਫੋਰਟਿਨ ਉੱਤੇ ਉਸ ਸਮੇਂ ਦੇ ਹਨ ਜਦੋਂ ਉਹ ਸੇਂਟ ਜੀਨ ਸੁਰ ਰਿਸੇਲਿਊ, ਕਿਊਬਿਕ ਵਿੱਚ ਮਿਲਟਰੀ ਕਾਲਜ ਵਿੱਚ ਸਨ ਤੇ ਸ਼ਿਕਾਇਤਕਰਤਾ ਵੀ ਉੱਥੇ ਹੀ ਟ੍ਰੇਨਿੰਗ ਕਰਦੀ ਸੀ।
ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਉੱਤੇ ਫੋਰਟਿਨ ਵੱਲੋਂ ਹੀ ਜਿਨਸੀ ਹਮਲਾ ਕੀਤਾ ਗਿਆ ਸੀ ਤੇ ਉਸ ਦੇ ਵਕੀਲ ਨੇ ਦੱਸਿਆ ਕਿ 2021 ਵਿੱਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਹ ਰਿਟਾਇਰ ਹੋ ਗਈ ਕਿਉਂਕਿ ਜੇ ਉਹ ਪਹਿਲਾਂ ਬੋਲਦੀ ਤਾਂ ਉਸ ਨੂੰ ਆਪਣਾ ਕੈਰੀਅਰ ਖਰਾਬ ਹੋਣ ਦਾ ਡਰ ਸੀ।

 

RELATED ARTICLES
POPULAR POSTS