-5.6 C
Toronto
Sunday, January 18, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੇ ਹਵਾਈ ਅੱਡਿਆਂ 'ਤੇ ਕਰੋਨਾ ਟੈਸਟ ਬੰਦ

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਕਰੋਨਾ ਟੈਸਟ ਬੰਦ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਦੇ ਹਾਲਾਤ ਕਾਬੂ ਹੇਠ ਹੋਣ ਅਤੇ ਲੋਕਾਂ ਨੂੰ ਹਵਾਈ ਸਫਰ ਕਰਨ ਦੀ ਖੁੱਲ੍ਹ ਮਿਲਣ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਆ ਅਤੇ ਜਾ ਰਹੇ ਮੁਸਾਫਰਾਂ ਦੀ ਵੱਡੀ ਭੀੜ ਰਹਿਣ ਲੱਗੀ ਹੈ, ਜਿਸ ਦਾ ਸੁਚੱਜਾ ਪ੍ਰਬੰਧ ਕਰਨ ਦੇ ਯਤਨ ਵਜੋਂ ਦੇਸ਼ ਵਿਚ ਵਿਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਪੁੱਜਣ ਵਾਲੇ ਵਿਅਕਤੀਆਂ ਦੇ ਜੋ ਚੋਣਵੇਂ ਤਰੀਕੇ ਨਾਲ਼ ਕੋਵਿਡ ਟੈਸਟ ਕੀਤੇ ਜਾਂਦੇ ਹਨ, ਉਹ ਟੈਸਟ 30 ਜੂਨ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਕੈਨੇਡਾ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਦੇ ਐਲਾਨ ਅਨੁਸਾਰ ਕਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਵਿਅਕਤੀਆਂ ਦਾ ਟੈਸਟ ਨਹੀਂ ਕੀਤਾ ਜਾਵੇਗਾ ਪਰ 1 ਜੁਲਾਈ ਤੋਂ ਟੈਸਟ ਕਰਨ ਦੀ ਜਗ੍ਹਾ ਹਵਾਈ ਅੱਡੇ ਤੋਂ ਬਾਹਰ ਨਿਯਤ ਕੀਤੀ ਜਾਵੇਗੀ। ਇਸੇ ਦੌਰਾਨ ਉਨਟਾਰੀਓ ਸਰਕਾਰ ਨੇ ਵੀ ਪ੍ਰਾਂਤ ਵਿਚ ਮਾਸਕ ਪਾਉਣ ਦੀ ਸ਼ਰਤ ਹਟਾ ਲਈ ਹੈ ਅਤੇ ਲੋਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਪਰ ਸੀਨੀਅਰ ਕੇਅਰ ਹੋਮਜ਼ ਵਿਚ ਮਾਸਕ ਪਾਏ ਬਿਨਾ ਜਾਣ ਦੀ ਖੁਲ ਅਜੇ ਨਹੀਂ ਦਿੱਤੀ ਗਈ।
ਬਰੈਂਪਟਨ ਵਿਚ ਸਰਕਾਰੀ ਬੱਸਾਂ ਵਿਚ ਵੀ ਮਾਸਕ ਪਾਉਣ ਦੀ ਸ਼ਰਤ ਹਟਾ ਲੈਣ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਕਰੋਨਾ ਨੂੰ ਅਜੇ ਖਤਮ ਨਹੀਂ ਸਮਝਿਆ ਜਾ ਰਿਹਾ। ਉਨਟਾਰੀਓ ‘ਚ ਬੀਤੇ ਹਫਤੇ 40 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹਸਪਤਾਲਾਂ ਵਿਚ ਲਗਪਗ 500 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

RELATED ARTICLES
POPULAR POSTS