16 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਕੋਵਿਡ ਂਿੲਨਫੈਕਸ਼ਨ ਨੇ ਕੈਨੇਡਾ ਵਿਚ ਤੋੜਿਆ ਰਿਕਾਰਡ

ਕੋਵਿਡ ਂਿੲਨਫੈਕਸ਼ਨ ਨੇ ਕੈਨੇਡਾ ਵਿਚ ਤੋੜਿਆ ਰਿਕਾਰਡ

ਇਕ ਦਿਨ ‘ਚ 15 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਕੋਵਿਡ-19 ਦੇ 14,995 ਮਾਮਲੇ ਸਾਹਮਣੇ ਆਏ ਤੇ ਇਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਨਵਾਂ ਰਿਕਾਰਡ ਕਾਇਮ ਹੋ ਗਿਆ। ਇੱਕਠੇ ਕੀਤੇ ਗਏ ਡਾਟੇ ਅਨੁਸਾਰ ਵਾਇਰਸ ਕਾਰਨ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਹੋ ਰਹੇ ਲਗਾਤਾਰ ਵਾਧੇ ਤੋਂ ਬਾਅਦ ਦੇਸ਼ ਵਿੱਚ ਕੋਵਿਡ-19 ਦੇ 11,690 ਮਾਮਲੇ ਦਰਜ ਕੀਤੇ ਗਏ ਤੇ ਸੋਮਵਾਰ ਨੂੰ 10,665 ਮਾਮਲੇ ਰਿਕਾਰਡ ਕੀਤੇ ਗਏ। ਡਾਟਾ ਅਨੁਸਾਰ ਦੇਸ਼ ਦੀ ਸੱਤ ਦਿਨਾਂ ਦੀ ਔਸਤ, ਜੋ ਕਿ 10,487 ਕੇਸ ਹਨ, ਵੀ ਮਹਾਂਮਾਰੀ ਦੌਰਾਨ ਐਨੀ ਕਦੇ ਨਹੀਂ ਰਹੀ। ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਕਈ ਪ੍ਰੋਵਿੰਸਾਂ ਵਿੱਚ ਇਸ ਸਮੇਂ ਓਮਾਈਕ੍ਰੌਨ ਵੇਰੀਐਂਟ ਭਾਰੂ ਹੈ। ਟੈਮ ਨੇ ਆਖਿਆ ਕਿ ਇਸ ਤੋਂ ਬਾਅਦ ਤੋਂ ਹੀ ਕਾਰੋਬਾਰਾਂ ਨੂੰ ਬੰਦ ਕਰਨ ਤੇ ਪਾਬੰਦੀਆਂ ਸਖਤ ਕਰਨ ਦੀ ਨੌਬਤ ਦੁਬਾਰਾ ਆ ਗਈ ਹੈ। ਉਨ੍ਹਾਂ ਆਖਿਆ ਕਿ ਮਾਡਲਿੰਗ ਦਰਸਾਉਂਦੀ ਹੈ ਕਿ ਜਨਵਰੀ ਤੋਂ ਸ਼ੁਰੂ ਕਰਕੇ ਮਾਮਲਿਆਂ ਦੀ ਗਿਣਤੀ ਕਾਫੀ ਵਧ ਸਕਦੀ ਹੈ ਤੇ ਇਸ ਲਈ ਸਾਨੂੰ ਹੁਣੇ ਹੀ ਕਾਰਵਾਈ ਕਰਨ ਦੀ ਲੋੜ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਗੰਭੀਰ ਮਾਮਲੇ ਡੈਲਟਾ ਵੇਰੀਐਂਟ ਨਾਲ ਜੁੜੇ ਹਨ ਜਾਂ ਓਮਾਈਕ੍ਰੌਨ ਨਾਲ ਜੁੜੇ ਹਨ। ਟੈਮ ਨੇ ਆਖਿਆ ਕਿ ਭਾਵੇਂ ਓਮਾਈਕ੍ਰੌਨ ਘੱਟ ਖਤਰਨਾਕ ਵੀ ਹੋਵੇ ਪਰ ਫਿਰ ਵੀ ਇਸ ਕਾਰਨ ਕੈਨੇਡੀਅਨ ਹਸਪਤਾਲਾਂ ਵਿੱਚ ਇਸ ਵਾਇਰਸ ਕਾਰਨ ਐਨੇ ਮਾਮਲੇ ਵਧ ਸਕਦੇ ਹਨ ਕਿ ਸੁਨਾਮੀ ਆ ਸਕਦੀ ਹੈ। ਹੈਲਥ ਕੇਅਰ ਸਿਸਟਮ ਉੱਤੇ ਬੋਝ ਵਧਣ ਤੋਂ ਰੋਕਣ ਲਈ ਟੈਮ ਨੇ ਕੈਨੇਡੀਅਨਜ਼ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਬਲਿਕ ਹੈਲਥ ਨਿਯਮਾਂ ਦਾ ਪਾਲਣ ਕਰਨ ਤੇ ਹੋ ਸਕੇ ਤਾਂ ਆਪਣੀ ਕ੍ਰਿਸਮਸ ਸਬੰਧੀ ਯੋਜਨਾ ਵੀ ਬਦਲ ਦੇਣ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਮੌਕੇ ਉੱਤੇ ਹਾਜ਼ਰ ਸਨ ਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਵੀ ਤਿਓਹਾਰਾਂ ਦੇ ਇਨ੍ਹਾਂ ਦਿਨਾਂ ਵਿੱਚ ਦੋਸਤਾਂ ਨੂੰ ਨਾ ਮਿਲਣ ਤੇ ਇੱਕਠ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੂੰ ਵੀ ਕੋਰੋਨਾ
ਟੋਰਾਂਟੋ : ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਦਾ ਕਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਉਨਾਂ ਨੇ ਆਪਣਾ 14 ਦਿਨਾਂ ਦਾ ਇਕਾਂਤਵਾਸ ਸ਼ੁਰੂ ਕਰ ਦਿੱਤਾ। ਦੇਸ਼ ਭਰ ਵਿਚ ਇਸ ਮਾਰੂ ਵਾਇਰਸ ਦੇ ਕੇਸ ਬੀਤੇ ਦਿਨਾਂ ਤੋਂ ਲਗਾਤਾਰ ਵੱਧ ਰਹੇ ਹਨ, ਜਿਸ ਕਰਕੇ ਵੱਖ-ਵੱਖ ਪ੍ਰਾਂਤਾਂ ਵਿਚ ਸਰਕਾਰਾਂ ਵਲੋਂ ਪਾਬੰਦੀਆਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੈਕਸੀਨ ਲਵਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਟਰੂਡੋ ਦੇ ਸਕਿਉਰਿਟੀ ਸਟਾਫ ਨੂੰ ਹੋਇਆ ਕਰੋਨਾ
ਓਟਵਾ : ਲੰਘੇ ਦਿਨੀਂ ਜਾਰੀ ਕੀਤੀ ਗਈ ਫੈਡਰਲ ਕੋਵਿਡ-19 ਅਪਡੇਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਸਟਾਫ ਦੇ ਤਿੰਨ ਮੈਂਬਰ ਤੇ ਉਨ੍ਹਾਂ ਦੀ ਸਕਿਊਰਿਟੀ ਦੇ ਤਿੰਨ ਮੈਂਬਰ ਕੋਵਿਡ-19 ਪਾਜੀਟਿਵ ਆਏ ਹਨ। ਪਰ ਉਨ੍ਹਾਂ ਆਖਿਆ ਕਿ ਕੋਵਿਡ-19 ਲਈ ਕੀਤੇ ਗਏ ਉਨ੍ਹਾਂ ਦੇ ਟੈਸਟ ਅਜੇ ਤੱਕ ਨੈਗੇਟਿਵ ਆਏ ਹਨ। ਟਰੂਡੋ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਹ ਫੈਡਰਲ ਅਪਡੇਟ ਦੂਰ ਦਰਾਜ ਤੋਂ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਪਬਲਿਕ ਹੈਲਥ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਸਟਾਫ ਵੱਲੋਂ ਵੀ ਪਬਲਿਕ ਹੈਲਥ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਖੁਦ ਆਪਣੇ ਲੱਛਣਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਨਿਯਮਿਤ ਤੌਰ ਉੱਤੇ ਟੈਸਟ ਕਰਵਾ ਰਹੇ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਸੈਲਫ ਆਈਸੋਲੇਟ ਕਰਨ ਦੀ ਲੋੜ ਨਹੀਂ ਪਈ।

 

RELATED ARTICLES
POPULAR POSTS