Breaking News
Home / ਜੀ.ਟੀ.ਏ. ਨਿਊਜ਼ / ਟੈਕਸੀ ਡਰਾਈਵਰਾਂ ਲਈ ਵੱਡੀ ਰਾਹਤ

ਟੈਕਸੀ ਡਰਾਈਵਰਾਂ ਲਈ ਵੱਡੀ ਰਾਹਤ

logo-2-1-300x105-3-300x105ਇੰਗਲਿਸ਼ ਟੈਸਟ ਪਾਸ ਕਰਨ ਦੀ ਲੋੜ ਨਹੀਂ ਹੁਣ ਟੈਕਸੀ ਡਰਾਈਵਰਾਂ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਟੈਕਸੀ ਡਰਾਈਵਰਾਂ ਨੂੰ ਹੁਣ ਇੰਗਲਿਸ਼ ਟੈਸਟ ਪਾਸ ਕਰਨ ਦੀ ਹੁਣ ਲੋੜ ਨਹੀਂ ਹੋਵੇਗੀ। ਸਿਟੀ ਕਾਊਂਸਲਰਜ਼ ਨੇ ਇਕ ਮਤਾ ਪਾਸ ਕਰਕੇ ਇਸ ਛੋਟ ਨੂੰ ਮਨਜੂਰੀ ਦੇ ਦਿੱਤੀ ਹੈ। ਬਰੈਂਪਟਨ ਸਿਟੀ ਕਾਊਂਸਲ ਨੇ ਇਸ ਮਾਮਲੇ ‘ਤੇ 23 ਨਵੰਬਰ ਨੂੰ ਵੋਟਿੰਗ ਕਰਕੇ ਇੰਗਲਿਸ਼ ਬੋਲਣ ਅਤੇ ਲਿਖਣ ਸਬੰਧੀ ਟੈਸਟ ਨੂੰ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਕਾਊਂਸਲਰਜ਼ ਨੇ ਇੰਡਸਟਰੀ ਪ੍ਰੋਫੈਸ਼ਨਲਜ਼ ਤੋਂ ਵੀ ਉਨ੍ਹਾਂ ਦੀ ਸ਼ਿਕਾਇਤ ਸੁਣੀ। ਇੰਡਸਟਰੀ ਪ੍ਰੋਫੈਸ਼ਨਲਜ਼ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਟੈਸਟਾਂ ਦੇ ਕਾਰਨ ਸੰਭਾਵਤ ਡਰਾਈਵਰਾਂ ਤੋਂ ਹੱਥ ਧੋ ਰਹੇ ਹਨ ਅਤੇ ਉਹ ਟੋਰਾਂਟੋ ਵਰਗੀ ਹੋਰ ਕਾਊਂਸਲ ਵਿਚ ਜਾ ਰਹੇ ਹਨ ਕਿਉਂਕਿ ਉਥੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ। ਹਾਲਾਂਕਿ ਇਸ ਛੋਟ ਨੂੰ ਪਾਸ ਕਰਦੇ ਹੋਏ ਸਾਰੇ ਸਿਟੀ ਕੌਂਸਲਰ ਸਹਿਮਤ ਨਹੀਂ ਸਨ। ਕੁਝ ਦਾ ਕਹਿਣਾ ਸੀ ਕਿ ਇਸ ਨਿਯਮ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਸ ਦੌਰਾਨ ਕਾਫੀ ਗਰਮਾ ਗਰਮ ਬਹਿਸ ਵੀ ਹੋਈ। ਜ਼ਿਕਰਯੋਗ ਹੈ ਕਿ ਇੰਗਲਿਸ਼ ਟੈਸਟ ਜ਼ਰੂਰੀ ਹੋਣ ਦੇ ਚੱਲਦਿਆਂ ਕੰਪਨੀਆਂ ਲਈ ਡਰਾਈਵਰ ਜੁਟਾਉਣਾ ਮੁਸ਼ਕਲ ਹੋ ਗਿਆ ਸੀ ਅਤੇ ਇਹ ਨਵੇਂ ਪਰਵਾਸੀਆਂ ਲਈ ਇਕ ਤਰ੍ਹਾਂ ਦਾ ਭੇਦਭਾਵ ਵੀ ਹੈ। ਕਿਉਂਕਿ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਢਿੱਡ ਭਰਨਾ ਹੈ, ਪਰ ਉਹ ਅੰਗਰੇਜ਼ੀ ਨਾਂ ਜਾਣਦਿਆਂ ਹੋਣ ਕਾਰਨ ਡਰਾਈਵਰੀ ਦੇ ਕੰਮ ਤੋਂ ਵਾਂਝੇ ਰਹਿ ਜਾਂਦੇ ਸਨ। ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਇਸ ਟੈਸਟ ਨੂੰ ਹਟਾਉਣ ਦਾ ਸਮਰਥਨ ਕੀਤਾ ਅਤੇ ਆਖਿਆ ਕਿ ਭਾਸ਼ਾ ਵਿਚ ਮੁਹਾਰਤ ਦਾ ਕੰਮ ਟੈਕਸੀਆਂ ਦੇ ਮਾਲਕਾਂ ‘ਤੇ ਹੀ ਛੱਡ ਦੇਣਾ ਚਾਹੀਦਾ ਹੈ। ਕਾਊਂਸਲ ਵਿਚ ਇਸ ਟੈਸਟ ਨੂੰ ਕਾਇਮ ਰੱਖਣ ਦੇ ਲਈ ਇਕ ਅਤੇ ਇਸ ਨੂੰ ਹਟਾਉਣ ਦੇ ਸਮਰਥਨ ਵਿਚ ਨੌਂ ਵੋਟਾਂ ਪਈਆਂ। ਸਿਰਫ ਮਾਈਲਸ ਨੇ ਇਸਦੇ ਖਿਲਾਫ ਵੋਟ ਪਾਈ। ਇੰਝ ਟੈਕਸੀ ਡਰਾਈਵਰਾਂ  ਵੱਡੀ ਰਾਹਤ ਮਿਲ ਗਈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …