ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵਧਦੇ ਹੋਏ ਕਹਿਰ ਨੂੰ ਦੇਖਦਿਆਂ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਨੇ ਆਪਣੀਆਂ ਸਰਹੱਦਾਂ ਨੂੰ 21 ਜੂਨ ਤੱਕ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕੈਨੇਡਾ ਅਤੇ ਅਮਰੀਕਾ ਵੱਲੋਂ 21 ਜੂਨ ਤੱਕ ਆਪਣੀਆਂ ਸਰਹੱਦਾਂ ਨੂੰ ਗੈਰ ਜ਼ਰੂਰੀ ਆਵਾਜਾਈ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦੋਵਾਂ ਦੇਸ਼ਾਂ ਦੇ ਸੂਤਰਾਂ ਵੱਲੋਂ ਦਿੱਤੀ ਗਈ।ઠ
ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵੱਲੋਂ 18 ਅਪਰੈਲ ਨੂੰ ਸਰਹੱਦ ਨੂੰ 21 ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਪਰ ਹੁਣ ਜਦੋਂ ਅਜੇ ਤੱਕ ਕੋਵਿਡ-19 ਦੇ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ ਤਾਂ ਕੈਨੇਡਾ ਵੱਲੋਂ ਇਨ੍ਹਾਂ ਹੁਕਮਾਂ ਨੂੰ ਇੱਕ ਮਹੀਨੇ ਲਈ ਹੋਰ ਵਧਾਉਣ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ।ઠ ਕੈਨੇਡੀਅਨ ਸਰਕਾਰ ਦੇ ਸਰੋਤ ਨੇ ਅਮਰੀਕਾ ਨਾਲ ਇਸ ਸਬੰਧੀ ਹੋਈ ਗੱਲਬਾਤ ਨੂੰ ਸਕਾਰਾਤਮਕ ਦੱਸਦਿਆਂ ਆਖਿਆ ਕਿ ਹਾਲ ਦੀ ਘੜੀ ਪਾਬੰਦੀਆਂ ਚੁੱਕਣਾ ਕਾਫੀ ਜਲਦਬਾਜ਼ੀ ਵਾਲਾ ਫੈਸਲਾ ਹੋਵੇਗਾ, ਇਸੇ ਲਈ ਅਸੀਂ ਇਨ੍ਹਾਂ ਪਾਬੰਦੀਆਂ ਵਿੱਚ ਵਾਧੇ ਲਈ ਕੰਮ ਕਰ ਰਹੇ ਹਾਂ। ਵਾਸ਼ਿੰਗਟਨ ਵਿੱਚ ਅਮਰੀਕੀ ਅਧਿਕਾਰੀ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਦੋਵੇਂ ਧਿਰਾਂ ਇਨ੍ਹਾਂ ਪਾਬੰਦੀਆਂ ਵਿੱਚ 30 ਦਿਨ ਦੇ ਵਾਧੇ ਲਈ ਸਹਿਮਤ ਹਨ।ઠਮੰਗਲਵਾਰ ਨੂੰ ਚੀਫ ਕੈਨੇਡੀਅਨ ਪਬਲਿਕ ਹੈਲਥ ਅਧਿਕਾਰੀ ਨੇ ਆਖਿਆ ਸੀ ਕਿ ਅਮਰੀਕਾ ਵਿੱਚ ਤੇਜ਼ੀ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਤੇ ਇਸ ਲਈ ਉਸ ਨਾਲ ਕੈਨੇਡਾ ਨੂੰ ਵੀ ਖਤਰਾ ਹੈ।
ਕੈਨੇਡਾ-ਅਮਰੀਕਾ 21 ਜੂਨ ਤੱਕ ਵਧਾ ਸਕਦੇ ਹਨ ਸਰਹੱਦੀ ਆਵਾਜ਼ਾਈ ‘ਤੇ ਪਾਬੰਦੀ
RELATED ARTICLES

