Home / ਜੀ.ਟੀ.ਏ. ਨਿਊਜ਼ / ਬਰੈਂਪਟਨ ਸਿਟੀ ‘ਚ ਡਰਾਈਵ-ਵੇਅ ਸਬੰਧੀ ਨਵੇਂ ਨਿਯਮ 2 ਜੁਲਾਈ ਤੋਂ ਲਾਗੂ

ਬਰੈਂਪਟਨ ਸਿਟੀ ‘ਚ ਡਰਾਈਵ-ਵੇਅ ਸਬੰਧੀ ਨਵੇਂ ਨਿਯਮ 2 ਜੁਲਾਈ ਤੋਂ ਲਾਗੂ

ਬਰੈਂਪਟਨ/ਬਿਊਰੋ ਨਿਊਜ਼ : ਕੀ ਤੁਸੀਂ ਇਨ੍ਹਾਂ ਗਰਮੀਆਂ ਵਿੱਚ ਆਪਣੇ ਡਰਾਈਵ-ਵੇਅ ਦਾ ਕੰਮ ਕਰਵਾਉਣ ਬਾਰੇ ਸੋਚ ਵਿਚਾਰ ਕਰ ਰਹੇ ਹੋਂ? ਜਿਨ੍ਹਾਂ ਦੇ ਆਪਣੇ ਘਰ ਹਨ ਉਨ੍ਹਾਂ ਲਈ, ਉਨ੍ਹਾਂ ਵਾਸਤੇ ਕੰਮ ਕਰਨ ਵਾਲੇ ਕਾਂਟਰੈਕਟਰਜ਼ ਲਈ ਨਵੇਂ ਨਿਯਮ ਜਲਦ ਹੀ ਆ ਰਹੇ ਹਨ।
ਪੁਰਾਣੇ ਨਿਯਮਾਂ ਤਹਿਤ ਘਰਾਂ ਦੇ ਮਾਲਕਾਂ ਨੂੰ ਆਪਣੇ ਡਰਾਈਵ-ਵੇਅ ਨੂੰ ਚੌੜਾ ਕਰਨ ਲਈ ਸਿਰਫ ਇੱਕ ਪਰਮਿਟ ਦੀ ਲੋੜ ਹੁੰਦੀ ਸੀ। ਪਰ 2 ਜੁਲਾਈ, 2019 ਤੋਂ ਡਰਾਈਵ-ਵੇਅ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਇਹ ਯਕੀਨੀ ਬਣਾਉਣ ਵਾਸਤੇ ਪਰਮਿਟ ਦੀ ਲੋੜ ਹੋਵੇਗੀ ਕਿ ਉਹ ਸਿਟੀ ਦੇ ਨਿਯਮਾਂ ਨਾਲ ਮੇਲ ਖਾਂਦਾ ਹੋਵੇ। ਡਰਾਈਵ-ਵੇਅ ਪਰਮਿਟ ਲਈ ਅਪਲਾਈ ਕਰਨ ਵਾਸਤੇ 50 ਡਾਲਰ ਫੀਸ ਲੱਗੇਗੀ। ਇਸ ਪਰਮਿਟ ਵਿੱਚ :
ੲ ਕੋਈ ਵੀ ਪ੍ਰਸਤਾਵਿਤ ਕਰਬ ਕਟੌਤੀ
ੲ ਮਿਉਂਸਪਲ ਰੋਡ ਐਲਾਉਐਂਸ ਉੱਤੇ ਕੀਤਾ ਗਿਆ ਕੋਈ ਵੀ ਕੰਮ
ੲ ਪ੍ਰਾਈਵੇਟ ਪ੍ਰਾਪਰਟੀ ਉੱਤੇ ਡਰਾਈਵ-ਵੇਅ ਅਲਾਈਨਮੈਂਟ ਲਈ ਮਨਜ਼ੂਰੀ
ਨਵਾਂ ਪਰਮਿਟ ਫਾਰਮ 15 ਜੂਨ ਤੋਂ ਸਿਟੀ ਦੀ ਵੈੱਬਸਾਈਟ ਉੱਤੇ ਉਪਲਬਧ ਹੋਵੇਗਾ। ਪਰਮਿਟ ਲਈ ਸਿਟੀ ਕੋਲ ਅਪਲਾਈ ਕਰਲ ਵਾਲੇ ਕਿਸੇ ਵੀ ਵਿਅਕਤੀ ਨੂੰ ਸਬਮਿਟ ਫਾਰਮ, ਕਾਨੂੰਨੀ ਸਰਵੇਖਣ, ਪ੍ਰਾਪਰਟੀ ਦਾ ਵਿਸਥਾਰ ਸਹਿਤ ਸਾਈਟ ਪਲੈਨ- ਜਿਸ ਵਿੱਚ ਡਰਾਈਵ-ਵੇਅ, ਕਰਬਿੰਗ ਤੇ ਹੋਰ ਪੱਕੀ ਸਤਹਿ ਜਿਨ੍ਹਾਂ ਵਿੱਚ ਵਾਕਵੇਅਜ਼ ਤੇ ਵਿਹੜੇ ਆਦਿ ਸ਼ਾਮਲ ਹੋਣਗੇ, ਜਮ੍ਹਾਂ ਕਰਵਾਉਣਾ ਹੋਵੇਗਾ।
ਠੇਕੇਦਾਰਾਂ ਲਈ ਨਵੇਂ ਨਿਯਮ : ਬਰੈਂਪਟਨ ਵਿੱਚ ਪੇਵਿੰਗ ਦੇ ਕੰਮ ਦਾ ਠੇਕਾ ਲੈਣ ਵਾਲੇ ਠੇਕਦਾਰਾਂ ਕੋਲ ਸਿਟੀ ਆਫ ਬਰੈਂਪਟਨ ਦਾ ਲਾਇਸੰਸ ਹੋਣਾ ਜ਼ਰੂਰੀ ਹੈ। 2 ਜੁਲਾਈ, 2019 ਤੱਕ ਉਹ ਇਹ ਯਕੀਨੀ ਬਣਾਉਣ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਡਰਾਈਵ-ਵੇਅ ਪਰਮਿਟ ਹਾਸਲ ਕਰਨ ਤੇ ਫਿਰ ਪਰਮਿਟ ਦੀਆਂ ਸਰਤਾਂ ਅਨੁਸਾਰ ਸਿਟੀ ਦੇ ਜੋਨਿੰਗ ਬਾਇਲਾਅਤਹਿਤ ਕੰਮ ਕਰਨ। ਜੇ ਲੋੜੀਂਦੇ ਪਰਮਿਟ ਤੋਂ ਬਿਨਾਂ ਲਾਇਸੰਸਸ਼ੁਦਾ ਠੇਕੇਦਾਰ ਕੰਮ ਕਰਦਾ ਹੈ ਜਾਂ ਬਾਇਲਾਅ ਦੀ ਉਲੰਘਣਾ ਕਰਦਾ ਹੈ ਤਾਂ ਸਿਟੀ ਉਨ੍ਹਾਂ ਦਾ ਲਾਇਸੰਸ ਮਨਸੂਖ ਕਰ ਸਕਦੀ ਹੈ ਤੇ ਉਨ੍ਹਾਂ ਨੂੰ ਬਿਜ਼ਨਸ ਲਾਇਸੰਸਿੰਗ ਬਾਇਲਾਅ ਤਹਿਤ ਚਾਰਜ ਕੀਤਾ ਜਾ ਸਕਦਾ ਹੈ।
ਡਰਾਈਵ-ਵੇਅ ਸਬੰਧੀ ਕੰਮ ਕਰਨ ਵਾਲੇ ਸਾਰੇ ਠੇਕੇਦਾਰਾਂ, ਜਿਨ੍ਹਾਂ ਨੂੰ ਸਿਟੀ ਆਫ ਬਰੈਂਪਟਨ ਵੱਲੋਂ ਲਾਇਸੰਸ ਪ੍ਰਾਪਤ ਹਨ, ਦੇ ਨਾਂ ਤੇ ਉਨ੍ਹਾਂ ਦੀ ਸੰਪਰਕ ਸਬੰਧੀ ਜਾਣਕਾਰੀ 15 ਜੂਨ ਤੋਂ ਸਿਟੀ ਦੀ ਵੈੱਬਸਾਈਟ ਉੱਤੇ ਆ ਜਾਵੇਗੀ। ਇਸ ਨਾਲ ਸਥਾਨਕ ਵਾਸੀਆਂ ਨੂੰ ਇਹ ਯਕੀਨੀ ਹੋ ਜਾਵੇਗਾ ਕਿ ਉਹ ਲਾਇਸੰਸਸ਼ੁਦਾ ਕਾਂਟਰੈਕਟਰ ਦੀ ਹੀ ਵਰਤੋਂ ਕਰ ਰਹੇ ਹਨ।
ਡਰਾਈਵ-ਵੇਅ ਕਿੰਨਾ ਚੌੜਾ ਹੋ ਸਕਦਾ ਹੈ? : ਡਰਾਈਵ-ਵੇਅ ਦੀ ਪਹਿਲਾਂ ਤੋਂ ਤੈਅਸ਼ੁਦਾ ਚੌੜਾਈ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜਿਵੇਂ ਕਿ ਜ਼ੋਨਿੰਗ ਬਾਇ-ਲਾਅ ਵਿੱਚ ਪਰੀਭਾਸ਼ਤ ਹੈ, ਇਹ ਲੌਟ ਦੀ ਚੌੜਾਈ ਉੱਤੇ ਆਧਾਰਿਤ ਹੋਵੇਗੀ। ਇਸ ਵਿੱਚ ਉਹ ਵਾਕਵੇਅਜ਼ ਜਾਂ ਹੋਰ ਪੱਕੀ ਸਤਹਿ ਵੀ ਆ ਸਕਦੀ ਹੈ ਜਿਹੜੀ ਡਰਾਈਵ-ਵੇਅ ਦੇ ਨਾਲ ਲੱਗਵੀਂ ਹੈ ਤੇ ਜਿੱਥੇ ਪਾਰਕਿੰਗ ਕੀਤੀ ਜਾ ਸਕਦੀ ਹੈ।
ਪ੍ਰਾਪਰਟੀ ਉੱਤੇ ਡਰੇਨੇਜ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਡਰਾਈਵ-ਵੇਅ ਤੇ ਸਾਈਡ ਲੌਟ ਲਾਈਨ ਦਰਮਿਆਨ 0.6 ਮੀਟਰ (2 ਫੁੱਟ) ਦੀ ਲਾਂਘੇਯੋਗ ਲੈਂਡਸਕੇਪਿੰਗ ਜਿਵੇਂ ਕਿ ਘਾਹ, ਬਗੀਚਾ ਤੇ ਫੁੱਲ ਆਦਿ ਲਈ ਕਿਆਰੀਆਂ ਆਦਿ ਹੋਣੀਆਂ ਜ਼ਰੂਰੀ ਹਨ। ਸਿੰਗਲ ਡਿਟੈਚਡ ਘਰਾਂ ਲਈ ਲਾਂਘੇਯੋਗ ਲੈਂਡਸਕੇਪਿੰਗ ਲੌਟ ਲਾਈਨਜ਼ ਦੇ ਦੋਵਾਂ ਪਾਸਿਆਂ ਉੱਤੇ ਹੋਣੀ ਜ਼ਰੂਰੀ ਹੈ ਤੇ ਸੈਮੀ ਡਿਟੈਚਡ ਘਰਾਂ ਤੇ ਟਾਊਨਹਾਊਸਿਜ਼ ਲਈ ਇੱਕ ਲੌਟ ਲਾਈਨ ਦੇ ਨਾਲ ਹੋਣੀ ਜ਼ਰੂਰੀ ਹੈ।
ਲੌਟ ਚੌੜਾਈ (ਮੀਟਰਾਂ ਵਿੱਚ) ਡਰਾਈਵ-ਵੇਅ ਦੀ ਵੱਧ ਤੋਂ ਵੱਧ ਚੌੜਾਈ
8.23 ਤੋਂ ਘੱਟ 4.9
8.23 ਤੋਂ ਵੱਧ ਪਰ 9.14 ਤੋਂ ਘੱਟ 5.2
9.14 ਤੋਂ ਵੱਧ ਪਰ 15.24 ਤੋਂ ਘੱਟ 6.71
15.24 ਤੋਂ ਵੱਧ ਪਰ 18.3 ਤੋਂ ਘੱਟ 7.32
18.3 ਤੋਂ ਵੱਧ 9.14
ਅਨਿਯਮਿਤ, ਪਾਈ ਦੇ ਆਕਾਰ ਤੇ ਜਾਂ ਕਾਰਨਰ ਵਾਲੇ ਲੌਟਸ ਦੇ ਮਾਲਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ 905-874-2090 ਉੱਤੇ ਕਾਲ ਕਰਕੇ ਸਿਟੀ ਦੀ ਜ਼ੋਨਿੰਗ ਡਵੀਜ਼ਨ ਤੋਂ ਇਹ ਪਤਾ ਕਰਨ ਕਿ ਉਨ੍ਹਾਂ ਦੇ ਡਰਾਈਵ-ਵੇਅ ਕਿੰਨੇ ਚੌੜੇ ਹੋ ਸਕਦੇ ਹਨ।
ਡਰਾਈਵ-ਵੇਅ ਸਬੰਧੀ ਇਹ ਨਵੇਂ ਨਿਯਮ 22 ਮਈ ਨੂੰ ਸਿਟੀ ਕਾਉਂਸਲ ਵੱਲੋਂ ਮਨਜੂਰ ਕੀਤੇ ਗਏ ਹਨ। ਸਿਟੀ ਵੱਲੋਂ ਘਰਾਂ ਦੇ ਮਾਲਕਾਂ ਤੇ ਠੇਕੇਦਾਰਾਂ ਕੋਲੋਂ 15 ਜੂਨ ਤੋਂ ਪਰਮਿਟ ਸਬੰਧੀ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ www.brampton.ca/roadworks ਉੱਤੇ ਜਾ ਸਕਦੇ ਹੋ।

Check Also

ਮਾਪਿਆਂ ਨੂੰ ਮਿਲਿਆ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਇਕ ਵਿਸ਼ੇਸ਼ ਐਲਾਨ ਮੁਤਾਬਿਕ …